ਸਾਹਿਤ ਜਗਤ ਦੀਆਂ ਸ਼ਖ਼ਸੀਅਤਾਂ ਸਨਮਾਨੀਆਂ
ਪੰਜਾਬੀ ਲਿਖਾਰੀ ਸਭਾ ਨੇ ਸਾਹਿਤ ਜਗਤ ਦੀਆਂ ਪ੍ਰਮੁੱਖ ਸਖਸ਼ੀਅਤਾਂ ਦਾ ਕੀਤਾ ਸਨਮਾਨ
Publish Date: Tue, 20 Jan 2026 07:55 PM (IST)
Updated Date: Tue, 20 Jan 2026 07:57 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਲਿਖਾਰੀ ਸਭਾ ਵੱਲੋਂ ਸਾਹਿਤ ਜਗਤ ਦੀਆਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ ਸਾਲ 2026 ਦਾ ਪਹਿਲਾ ਕਵੀ ਦਰਬਾਰ ਸਿੱਖ ਮਿਸ਼ਨਰੀ ਕਾਲਜ ਮਾਡਲ ਹਾਊਸ ਦੇ ਸਾਹਿਤਕ ਹਾਲ ਵਿਖੇ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਗੁਰਮੁਖ ਸਿੰਘ ਐੱਮਏ ਉੱਘੇ ਕਵੀਸ਼ਰ ਤੇ ਲੇਖਕ, ਸਤਬੀਰ ਸਿੰਘ ਉੱਪ ਚੇਅਰਮੈਨ ਪੰਜਾਬੀ ਲਿਖਾਰੀ ਸਭਾ, ਪ੍ਰਿੰਸਪਾਲ ਸਿੰਘ, ਸੁਰਿੰਦਰ ਫ਼ਰਿਸ਼ਤ, ਡਾ. ਜਸਵਿੰਦਰ ਕੌਰ ਜੱਸੀ, ਡਾ. ਨਿਧੀ ਪਾਠਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਸ਼ਖ਼ਸੀਅਤਾਂ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ-ਸਨਮਾਨ’ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਭ ਦਾ ਸਵਾਗਤ ਕੀਤਾ। ਕਵੀ ਦਰਬਾਰ ਦੀ ਆਰੰਭਤਾ ਸਭਾ ਦੇ ਸਕੱਤਰ ਮਹਿੰਦਰ ਸਿੰਘ ਅਨੇਜਾ ਨੇ ਆਪਣੀ ਕਵਿਤਾ ਨਾਲ ਹਾਜ਼ਰੀ ਲਗਵਾਈ। ਕਰਵਾਏ ਗਏ ਕਵੀ ਦਰਬਾਰ ਵਿਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਸਮਾਗਮ ’ਚ ਉੱਘੇ ਸਮਾਜ-ਸੇਵੀ ਸੁਰਜੀਤ ਸਿੰਘ ਸਸਤਾ ਆਇਰਨ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ’ਚ ਮਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ, ਦਲਬੀਰ ਸਿੰਘ ਰਿਆੜ, ਬਲਦੇਵ ਸਿੰਘ ਬੱਧਨ, ਮਦਨ ਲਾਲ ਕੈਰੋਂ, ਸੁਖਦੇਵ ਸਿੰਘ ਗੰਢਵਾਂ, ਡਾ.ਮਨੋਜ ਫਗਵਾੜਵੀਂ, ਗੁਰਦੀਪ ਸਿੰਘ ਉਜਾਲਾ, ਲਾਲੀ ਕਰਤਾਰਪੁਰੀ, ਹਰਜਿੰਦਰ ਸਿੰਘ ਜਿੰਦੀ, ਦਲਜੀਤ ਮਹਿਮੀ, ਮਿੱਤਰ ਮਨਜੀਤ ਤੇ ਕੁਲਵਿੰਦਰ ਸਿੰਘ ਗਾਖਲ ਆਦਿ ਹਾਜ਼ਰ ਸਨ।