ਪੰਜਾਬ ਐਂਡ ਸਿੰਧ ਬੈਂਕ ਨੇ ਆਪਣੇ ਪ੍ਰਮੁੱਖ ਤੇ ਪੁਰਾਣੇ ਖਾਤਾਧਾਰਕਾਂ ਦਾ ਕੀਤਾ ਸਨਮਾਨ
ਪੰਜਾਬ ਐਂਡ ਸਿੰਧ ਬੈਂਕ ਨੇ ਆਪਣੇ ਪ੍ਰਮੁੱਖ ਤੇ ਪੁਰਾਣੇ ਖਾਤਾਧਾਰਕਾਂ ਦਾ ਕੀਤਾ ਸਨਮਾਨ
Publish Date: Thu, 26 Dec 2024 06:30 PM (IST)
Updated Date: Fri, 27 Dec 2024 04:13 AM (IST)
ਪੰਜਾਬ ਐਂਡ ਸਿੰਧ ਬੈਂਕ ਨੇ ਆਪਣੇ ਪ੍ਰਮੁੱਖ ਤੇ ਪੁਰਾਣੇ ਖਾਤਾਧਾਰਕਾਂ ਦਾ ਕੀਤਾ ਸਨਮਾਨ
ਜ਼ਰੂਰੀ)---- - ਬੈਂਕ ਨੇ ਸਪੋਰਟਸ/ਐਮਐਸਐਮਈ ਗਾਹਕ ਮਿਲਣ ਤੇ ਐਵਾਰਡ ਸਮਾਗਮ ਕਰਵਾਇਆ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਐਂਡ ਸਿੰਧ ਬੈਂਕ ਨੇ ਸਪੋਰਟਸ/ਐੱਮਐੱਸਐੱਮਈ ਗਾਹਕ ਮਿਲਣੀ ਕਰਵਾਈ। ਇਸ ਦੌਰਾਨ ਬੈਂਕ ਦੇ ਪੁਰਾਣੇ ਤੇ ਪ੍ਰਮੁੱਖ ਖਾਤਾਧਾਰਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਰਵੀ ਮਹਿਰਾ, ਫੀਲਡ ਜਨਰਲ ਮੈਨੇਜਰ ਚੰਡੀਗੜ੍ਹ ਚਮਨ ਲਾਲ ਸ਼ਹਿਨਮਾਰ ਤੇ ਜ਼ੋਨਲ ਮੈਨੇਜਰ ਜਲੰਧਰ ਮਿਲਿੰਦ ਬੁੱਚਕੇ ਤੇ ਹੋਰ ਮਹਿਮਾਨਾਂ ਨੇ ਕੀਤੀ। ਜ਼ੋਨਲ ਮੈਨੇਜਰ ਮਿਲਿੰਦ ਬੁੱਚਕੇ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਕਾਰਜਕਾਰੀ ਨਿਰਦੇਸ਼ਕ ਰਵੀ ਮਹਿਰਾ ਨੇ ਸਮਾਗਮ ’ਚ ਪੁੱਜੇ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਨਾਲ ਸਬੰਧਤ ਉੱਦਮੀਆਂ ਤੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਐੱਮਐੱਸਐੱਮਈ ਗਾਹਕਾਂ ਲਈ ਮੌਜੂਦ ਬੈਂਕਾਂ ਦੀ ਸਕੀਮ ਬਾਰੇ ਚਾਨਣਾ ਪਾਇਆ। ਨਾਲ ਹੀ ਬੈਂਕ ਨੇ ਹਾਲ ਹੀ ਵਿਚ ਪ੍ਰਚੂਨ ਗਾਹਕਾਂ ਲਈ ਈ-ਅਪਨਾ ਘਰ ਅਤੇ ਈ-ਅਪਨਾ ਵਾਹਨ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਗਾਹਕ ਛੁੱਟੀ ਵਾਲੇ ਦਿਨ ਵੀ ਬਿਨਾਂ ਕਿਸੇ ਮਨੁੱਖੀ ਦਖਲ ਦੇ ਕਰਜ਼ੇ ਪ੍ਰਾਪਤ ਕਰ ਸਕਦੇ ਹਨ। ਰਵੀ ਮਹਿਰਾ ਨੇ ਇਹ ਵੀ ਐਲਾਨ ਕੀਤਾ ਕਿ ਉਸੇ ਤਰਜ਼ ਤੇ ਐੱਮਐੱਸਐੱਮਈ ਕਰਜ਼ੇ ਵੀ ਕੁਝ ਦਿਨਾਂ ’ਚ ਸ਼ੁਰੂ ਕੀਤੇ ਜਾ ਰਹੇ ਹਨ। ਨਾਲ ਹੀ ਜਲੰਧਰ ਦੇ ਖੇਡਾਂ ਤੇ ਐੱਮਐੱਸਐੱਮਈ ਗਾਹਕਾਂ ਨੂੰ ਪੂਰਾ ਕਰਨ ਲਈ ਸਮਰਪਿਤ ਬਸਤੀ ਨੌ ਵਿਚ ਆਉਣ ਵਾਲੇ ਸਮੇਂ ’ਚ ਇਕ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਰਵੀ ਮਹਿਰਾ ਨੇ ਪੰਜਾਬ ਦੇ ਲੋਕਾਂ ਦੇ ਜਜ਼ਬੇ ਤੇ ਨਵੇਂ ਕਾਰੋਬਾਰ ਸ਼ੁਰੂ ਕਰਨ ਅਤੇ ਜਲੰਧਰ ਨੂੰ ਭਾਰਤ ਦੇ ਸਪੋਰਟਸ ਹੱਬ ਵਜੋਂ ਸਥਾਪਤ ਕਰਨ ਦੀ ਇੱਛਾ ਨੂੰ ਸਲਾਮ ਕੀਤਾ। ਇਸ ਸਮਾਗਮ ਵਿਚ ਐਵਾਰਡ ਵੀ ਦਿੱਤੇ ਗਏ, ਜਿੱਥੇ ਬੈਂਕ ਵਿੱਚ ਆਪਣੇ ਖਾਤੇ ਰੱਖਣ ਵਾਲੇ ਖਾਤਾ ਧਾਰਕਾਂ ਨੂੰ ਸਨਮਾਨਿਤ ਕੀਤਾ ਗਿਆ। ਚਮਨ ਲਾਲ ਸ਼ਹਿਨਮਾਰ ਤੇ ਮਿਲਿੰਦ ਬੁੱਚਕੇ ਨੇ ਇਸ ਸਮਾਗਮ ਲਈ ਕੀਮਤੀ ਸਮਾਂ ਕੱਢਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਤੇ ਸਿੰਧ ਬੈਂਕ ਦੀ ਆਪਣੇ ਕੀਮਤੀ ਗਾਹਕਾਂ ਨੂੰ ਬੇਮਿਸਾਲ ਸੇਵਾ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।