* ਸਟੇਜ ਸਕੱਤਰ ਦੀ ਸੇਵਾ ਗੁਰਮੀਤ ਸਿੰਘ ਪ੍ਰਜਾਪਤੀ ਓਬੀਸੀ ਅਧਿਕਾਰ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਨੇ ਨਿਭਾਈ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਪ੍ਰਜਾਪਤੀ ਸਭਾ ਦੇ ਮੁੱਖ ਦਫਤਰ ਜਲੰਧਰ ਵਿਖੇ ਚੇਅਰਮੈਨ ਕੇਵਲ ਸਿੰਘ ਚੌਹਾਨ ਤੇ ਸਰਪ੍ਰਸਤ ਸ਼ਿਵਦੇਵ ਸਿੰਘ ਬੇਗਲ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਵੱਲੋਂ ਮੱਖਣ ਸਿੰਘ ਡੱਬ ਜਨਰਲ ਸਕੱਤਰ, ਫਕੀਰ ਸਿੰਘ ਢਿੱਲੋਂ ਸੀਨੀਅਰ ਵਾਈਸ ਪ੍ਰਧਾਨ, ਰਸਪਾਲ ਸਿੰਘ ਸਲਾਹਕਾਰ ਯੂਕੇ,ਸਲਾਹਕਾਰ ਰਣਜੀਤ ਸਿੰਘ ਗੋਲਡੀ, ਸਾਬਕਾ ਪ੍ਰਧਾਨ ਸਵਰਨ ਸਿੰਘ ਡੱਬ, ਕਰਮਜੀਤ ਸਿੰਘ ਨਾਰੰਗਵਾਲ, ਗੁਰਮੇਜ ਸਿੰਘ ਗਾਂਧੀ, ਜਗਤਾਰ ਸਿੰਘ ਜੰਡਿਆਲਾ, ਰਾਜ ਕੁਮਾਰ ਸੋਹਲ, ਰਾਜ ਕੁਮਾਰ ਨਕੋਦਰ, ਸੰਤੋਖ ਸਿੰਘ ਮੱਲੀ ਯੂਕੇ, ਰਜਿੰਦਰ ਸਿੰਘ ਬੇਗਲ ਸਲਾਹਕਾਰ, ਹਰਨੇਕ ਸਿੰਘ ਪ੍ਰਧਾਨ ਪਟਿਆਲਾ, ਰਾਮ ਲੁਭਾਇਆ ਸਿਗਲਾਨੀ ਔਜਲਾ ਯੂਕੇ ਦੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਵੱਖ-ਵੱਖ ਕਲਾਸਾਂ ਵਿੱਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਦੱਸਿਆ ਕਿ ਸਮਾਗਮ ’ਚ ਅਠਵੀਂ ਕਲਾਸ ਦੀ ਪ੍ਰੀਖਿਆ ਵਿਚੋਂ ਪੰਜਾਬ ’ਚੋਂ ਪਹਿਲੇ ਸਥਾਨ ’ਤੇ ਰਹੀ ਪ੍ਰਜਾਪਤੀ ਬਰਾਦਰੀ ਦੀ ਵਿਦਿਆਰਥਣ ਤਮੰਨਾ ਪੁੱਤਰੀ ਨਰਿੰਦਰ ਵਾਸੀ ਫਰੀਦਕੋਟ, ਹੋਰ ਕਲਾਸਾਂ ਵਿਚੋਂ ਗੁਰਅੰਸ਼ ਸਿੰਘ ਪੁੱਤਰ ਰਾਜ ਕੁਮਾਰ ਸਿੰਘ ਵਾਸੀ ਤਰਨ ਤਾਰਨ, ਨੈਨਸੀ ਰਾਣੀ ਪੁੱਤਰੀ ਰਾਮ ਕ੍ਰਿਸ਼ਨ ਜ਼ਿਲ੍ਹਾ ਫਿਰੋਜ਼ਪੁਰ, ਮਾਉਂਟ ਐਵਰੈਸਟ ਅਤੇ ਦੱਖਣੀ ਅਫਰੀਕਾ ਦੀਆਂ ਪਹਾੜੀਆਂ ਤੇ ਭਾਰਤ ਦੇਸ਼ ਦਾ ਝੰਡਾ ਲਹਿਰਾਉਣ ਵਾਲੇ ਅਬੋਹਰ ਦੇ ਰਹਿਣ ਵਾਲੇ ਰਾਮ ਚੰਦਰ ਨੁੰ ਕ੍ਰਮਵਾਰ 21-21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਕੰਮ ਤੋਂ ਪ੍ਰਭਾਵਿਤ ਹੋ ਕੇ ਸਮਾਗਮ ’ਚ ਆਏ ਅਵਤਾਰ ਸਿੰਘ ਗਾਖਲ ਟੋਰੋਂਟੋ ਵੱਲੋਂ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਰਹੀ ਤਮੰਨਾ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਰਾਮ ਕੁਮਾਰ ਗੋਇਲ ਸਾਬਕਾ ਵਿਧਾਇਕ ਅਬੋਹਰ, ਬਾਲ ਕਿਸ਼ਨ ਫੌਜੀ ਚੇਅਰਮੈਨ ਪਰਜਾਪਤੀ ਭਲਾਈ ਬੋਰਡ ਪੰਜਾਬ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਪੰਜਾਬ ਭਰ ਤੋਂ ਪਹੁੰਚੇ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪ੍ਰਜਾਪਤੀ ਸਭਾ ਪਹਿਲ ਦੇ ਆਧਾਰ ਤੇ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ ਤੇ ਪੰਜਾਬ ਪ੍ਰਜਾਪਤੀ ਸਭਾ ਪ੍ਰਜਾਪਤੀ ਸਮਾਜ ਦੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ’ਤੇ ਆਪਣੇ ਆਪ ’ਚ ਫਖਰ ਮਹਿਸੂਸ ਕਰ ਰਹੀ ਹੈ। ਸਭਾ ਵਲੋਂ ਉਪਰੋਕਤ ਅਵਲ ਦਰਜਾ ਹਾਸਲ ਕਰਨ ਵਾਲੇ ਬੱਚਿਆਂ ਦੇ ਸਕੂਲਾਂ ਨੂੰ ਪੱਖੇ ਵੀ ਭੇਂਟ ਕੀਤੇ ਗਏ। ਬਲਵਿੰਦਰ ਸਿੰਘ ਸੂਬਾ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਕਿ ਭਵਿੱਖ ਵਿੱਚ ਪ੍ਰਜਾਪਤੀ ਸਮਾਜ ਦੇ ਕਿਸੇ ਵੀ ਵਿਦਿਆਰਥੀ ਨੂੰ ਪੜ੍ਹਾਈ ਲਈ, ਖੇਡਾਂ ਦੌਰਾਨ ਆਰਥਿਕ ਸਹਾਇਤਾ ਦੀ ਜਰੂਰਤ, ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ, ਇਲਾਜ ਦੌਰਾਨ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਲਈ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਹੋਰ ਵਿਅਕਤੀਆਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਸੇਵਾ ਗੁਰਮੀਤ ਸਿੰਘ ਪਰਜਾਪਤੀ ਓ ਬੀ ਸੀ ਅਧਿਕਾਰ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਵਲੋਂ ਨਿਭਾਈ ਗਈ। ਸਮਾਗਮ ਵਿਚ ਸਰਪ੍ਰਸਤ ਸ਼ਿਵਦੇਵ ਸਿੰਘ ਬੇਗਲ, ਐਨ ਆਰ ਆਈ ਕੁਲਵੰਤ ਸਿੰਘ ਗੋਰਾ, ਸਫਰਨ ਸਿੰਘ ਟਹਿਣਾ,ਪ੍ਰਕਾਸ਼ ਸਿੰਘ ਡੱਬ ਹੈਡ ਕੈਸ਼ੀਅਰ,ਐਡਵੋਕੇਟ ਜਗਰੂਪ ਸਿੰਘ, ਜ਼ਿਲ੍ਹਾ ਜਲੰਧਰ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਲੱਖਾ ਸਿੰਘ,ਪਰਮਜੀਤ ਸਿੰਘ ਗੋਰਾ,ਪਿ੍ੰਸਪਾਲ ਸਿੰਘ, ਜਸਵਿੰਦਰ ਸਿੰਘ ਜੱਸੀ, ਕੁਲਵੰਤ ਸਿੰਘ ਕਰਾੜੀ, ਜਸਪਾਲ ਸਿੰਘ ਖੀਵਾ, ਬਹਾਦਰ ਸਿੰਘ ਵਾਈਸ ਪ੍ਰੈਸੀਡੈਂਟ ਪੰਜਾਬ, ਇੰਜ.ਪ੍ਰੇਮ ਸਿੰਘ,ਬਿਕਰਮ ਸਿੰਘ ਐਮ ਸੀ ਫਗਵਾੜਾ ਸਭਾ ਪ੍ਰਧਾਨ ਫਗਵਾੜਾ,ਬਹਾਦਰ ਸਿੰਘ ਵਾਈਸ ਪ੍ਰੈਸੀਡੈਂਟ ਪੰਜਾਬ, ਪ੍ਰੇਮ ਸਿੰਘ,ਬਿਕਰਮ ਸਿੰਘ ਐਮ ਸੀ ਫਗਵਾੜਾ ਸਭਾ ਪ੍ਰਧਾਨ ਫਗਵਾੜਾ, ਮਾਨ ਸਿੰਘ, ਕਿਸ਼ਨ ਸਿੰਘ, ਨਰੇਸ਼ ਕੁਮਾਰ, ਪੂਰਨ ਚੰਦ, ਰਾਮ ਕ੍ਰਿਸ਼ਨ,ਸੰਦੀਪ ਰਾਣੀ, ਓਮ ਪ੍ਰਕਾਸ਼, ਅੰਜੂ ਰਾਣੀ, ਮੁਸਕਾਨ, ਪੂਰਨ ਚੰਦ ਤਲਵੰਡੀ ਭਾਈ, ਜੈਤੋ ਤੋਂ ਡਾ਼ ਧਵਨ ਕੁਮਾਰ, ਅਮਰਜੀਤ ਰਾਏ, ਨਰਿੰਦਰ ਕੁਮਾਰ, ਗੁਰਦਾਸਪੁਰ ਤੋਂ ਬਲਵੰਤ ਸਿੰਘ ਸੁਆਮੀ, ਹਰਬੀਰ ਸਿੰਘ,ਰਣਜੀਤ ਸਿੰਘ, ਕਰਨੈਲ ਸਿੰਘ, ਰਕੇਸ਼ ਕੁਮਾਰ, ਤਜਿੰਦਰ ਸਿੰਘ ਸੋਨੂੰ, ਗੋਰਾ ਸਰਪੰਚ, ਚੰਡੀਗੜ੍ਹ ਤੋਂ ਪ੍ਰਧਾਨ ਰਣਜੀਤ ਸਿੰਘ, ਜਗਦੀਸ਼ ਕੁਮਾਰ, ਕੁਲਵੰਤ ਸਿੰਘ,ਹਰਜੀਤ ਸਿੰਘ, ਪਟਿਆਲਾ ਤੋਂ ਮੁਕੰਦ ਸਿੰਘ ਪ੍ਰਧਾਨ,ਸੁੱਚਾ ਸਿੰਘ ਸੁਚੇਤਗੜ੍ਹ ਦਿਹਾਤੀ ਪ੍ਰਧਾਨ ਬਟਾਲਾ, ਓਮ ਪ੍ਰਕਾਸ਼ ਬਟਾਲਾ ਸ਼ਹਿਰੀ ਪ੍ਰਧਾਨ, ਸਾਬਕਾ ਵਿਧਾਇਕ ਡਾਕਟਰ ਰਾਮ ਕੁਮਾਰ ਦੇ ਪੁੱਤਰ ਸ਼ਿਵਰਾਜ ਕੁਮਾਰ ਅਬੋਹਰ, ਜੋਗਿੰਦਰ ਪਾਲ, ਕਾਲਾ ਨੰਗਲ, ਤਰਨਤਾਰਨ ਤੋਂ ਲਖਵੀਰ ਸਿੰਘ ਰਟੌਲ ਜਿਲਾ ਪ੍ਰਧਾਨ, ਰਾਜ ਕੁਮਾਰ ਸਿੰਘ, ਅਬੋਹਰ ਤੋਂ ਕੁਲਦੀਪ ਕੁਮਾਰ, ਦੇਸਰਾਜ, ਰਾਮ ਚੰਦਰ, ਰਾਧੇ ਸ਼ਾਮ, ਲੁਧਿਆਣਾ ਤੋਂ ਜਗਦੀਸ਼ ਸਿੰਘ ਚੰਦਨ, ਬਿਕਰ ਸਿੰਘ ਚਾਹਲ, ਸਲਵਿੰਦਰ ਸਿੰਘ ਪਰਜਾਪਤ, ਅਮਿਤ ਕੁਮਾਰ, ਸਰਹੰਦ ਤੋਂ ਹਰੀ ਕ੍ਰਿਸ਼ਨ, ਰਾਮਪਾਲ, ਮਾਨਸਾ ਤੋਂ ਰਾਜਵਿੰਦਰ ਸਿੰਘ, ਪ੍ਰਧਾਨ ਬਾਬਾ ਚੰਡੀਗੜ੍ਹ ਪ੍ਰਧਾਨ ਸਭਾ ਰਣਜੀਤ ਸਿੰਘ, ਜਗਦੀਸ਼ ਸਿੰਘ਼, ਕੁਲਵੰਤ ਸਿੰਘ, ਛੋਟਾ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਹੋਏ।