ਪੈਨਸ਼ਨ ਲਈ ਤਰਸਣ ਲੱਗੇ ਮੁਲਾਜ਼ਮ
ਮੁਲਾਜ਼ਮਾਂ ਤੇ ਪੈਨਸ਼ਨਰਜ ਦਾ 1500 ਕਰੋੜ ਰੁਪਏ ਡਕਾਰਨ ਵਾਲੀ ਪੰਜਾਬ ਸਰਕਾਰ
Publish Date: Mon, 04 May 2026 09:38 PM (IST)
Updated Date: Mon, 04 May 2026 09:41 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ 2016 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਜਿਨ੍ਹਾਂ ਦੀ ਗਿਣਤੀ 7 ਲੱਖ ਦੇ ਕਰੀਬ ਬਣਦੀ ਹੈ, ਉਨ੍ਹਾਂ ਦਾ 18% ਡੀ ਏ, 2.59 ਨਾਲ ਪੇ ਕਮਿਸ਼ਨ ਦੀ ਰਿਵੀਜ਼ਨ ਦਾ ਤੇ ਪਿਛਲੀਆਂ ਕਿਸ਼ਤਾਂ ਦੇ ਬਕਾਏ ਡਕਾਰੇ ਹੋਏ ਹਨ। ਪੰਜਾਬ ਸਟੇਟ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਨੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮੀਟਿੰਗ ਕਰਨ ਤੋਂ ਬਾਅਦ ਆਖਿਆ ਜਿਨ੍ਹਾਂ ’ਚ ਪ੍ਰਧਾਨ ਪਿਆਰਾ ਸਿੰਘ, ਜਨਰਲ ਸਕੱਤਰ ਮਨੋਹਰ ਲਾਲ, ਕਸ਼ਮੀਰੀ ਲਾਲ ਚੰਨ, ਦੌਲਤ ਰਾਮ ਚੰਨ, ਜਸਪਾਲ ਸਿੰਘ, ਕਸ਼ਮੀਰ ਸਿੰਘ ਬੱਲ, ਜੋਗਿੰਦਰ ਸਿੰਘ ਮਕਸੂਦਾਂ, ਜੋਗਿੰਦਰ ਸਿੰਘ, ਸ਼ਾਮ ਸਿੰਘ, ਚਰਨ ਮਸੀਹ, ਸੋਮਨਾਥ ਮਲ ਤੇ ਹੋਰ ਆਗੂਆਂ ਨੇ ਇਸ ਸਬੰਧੀ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ ਨੇ ਇਸ ਸਬੰਧੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈ ਕੋਰਟ ਨੇ ਸਖਤ ਨਿਰਦੇਸ਼ ਦੇ ਕੇ 30 ਜੂਨ ਤੱਕ ਮੁਲਾਜ਼ਮਾਂ ਤੇ ਪੈਨਸ਼ਨਰਜ ਦੇ ਬਕਾਏ ਦੇਣ ਦਾ ਆਰਡਰ ਕੀਤਾ ਸੀ। ਪੰਜਾਬ ਦੀ ਮੁਲਾਜ਼ਮ ਤੇ ਪੈਨਸ਼ਨਰਜ ਦੋਖੀ ਸਰਕਾਰ ਪੈਨਸ਼ਨਰਜ਼ ਤੇ ਮੁਲਾਜ਼ਮਾਂ ਵਿਰੁੱਧ ਹਾਈਕੋਰਟ ’ਚ ਪੇਸ਼ ਹੋ ਗਈ ਹੈ। ਵਡੇਰੀ ਉਮਰ ਦੇ ਪੈਨਸ਼ਨਰਜ਼ ਪੈਨਸ਼ਨ ਉੱਪਰ ਹੀ ਗੁਜ਼ਾਰਾ ਕਰਦੇ ਹਨ। ਇਸ ਉਮਰ ’ਚ ਉਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਦੀਆਂ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਪੈਨਸ਼ਨਾਂ ਰਿਲੀਜ਼ ਕਰੇ।