ਮਨੀਪੁਰ ’ਚ ਹੋਈ ਹਿੰਸਾ ਦੀ ਸਖ਼ਤ ਨਿੰਦਾ
ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਆਗੂਆਂ ਨੇ ਮਣੀਪੁਰ ਵਿੱਚ ਹੋਈ ਹਿੰਸਾ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ
Publish Date: Fri, 15 May 2026 07:09 PM (IST)
Updated Date: Fri, 15 May 2026 07:12 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਆਗੂਆਂ ਨੇ ਮਨੀਪੁਰ ਵਿੱਚ ਜਾਰੀ ਹਿੰਸਾ ਵਿੱਚ ਬੇਗੁਨਾਹ ਲੋਕਾਂ ਤੇ ਪਾਸਟਰਾਂ ਦੀਆਂ ਹੱਤਿਆਵਾਂ ‘ਤੇ ਡੂੰਘਾ ਦੁੱਖ ਤੇ ਸਖ਼ਤ ਨਿੰਦਾ ਪ੍ਰਗਟ ਕੀਤੀ ਹੈ। ਆਗੂਆਂ ਨੇ ਕਿਹਾ ਕਿ ਮਨੁੱਖਤਾ ਤੋਂ ਵੱਡਾ ਕੋਈ ਧਰਮ ਜਾਂ ਜਾਤ ਨਹੀਂ ਹੋ ਸਕਦੀ, ਹਰ ਇਕ ਮਨੁੱਖੀ ਜਾਨ ਕੀਮਤੀ ਹੈ। ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਜਨਰਲ ਸਕੱਤਰ ਤਰਸੇਮ ਮਸੀਹ ਕਾਹਨੂੰਵਾਨ, ਡਾ. ਵਿਲੀਅਮ ਸ਼ਾਹਕੋਟ, ਸਨਾਵਰ ਮਸੀਹ ਭੱਟੀ, ਇਲਿਆਸ ਮਸੀਹ ਪ੍ਰਤਾਪਪੁਰਾ ਗਲੈਡਵਿਨ ਗੁਫਰਾਨ, ਡੌਲੀ ਮਸੀਹ, ਪ੍ਰੀਤੀ ਮਸੀਹ, ਪਾਸਟਰ ਜਾਨਸਨ ਟਾਈਟਸ, ਸਟੀਫਨ ਹਾਂਸ, ਥੋਮਸ ਗਾਖਲ ਵਾਲਟਰ ਮੁਖ਼ਤਿਆਰ ਮਸੀਹ, ਡੈਨਿਅਲ ਮਸੀਹ (ਯੂਕੇ), ਰੈਵ. ਡੈਨਿਅਲ ਸਿੱਧੂ, ਨਥਾਨੀਅਲ ਜੀਤਾ, ਵਿਜੇ ਗੁਲਜ਼ਾਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਮਨੀਪੁਰ ਵਿੱਚ ਹਾਲਾਤ ਬਹੁਤ ਚਿੰਤਾਜਨਕ ਬਣ ਚੁੱਕੇ ਹਨ ਤੇ ਕੇਂਦਰ ਸਰਕਾਰ ਨੂੰ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਨੇ ਦੇਸ਼ ਦੇ ਧਾਰਮਿਕ, ਸਮਾਜਿਕ ਤੇ ਯੂਥ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮਨੀਪੁਰ ਵਿੱਚ ਸ਼ਾਂਤੀ ਅਤੇ ਮਨੁੱਖਤਾ ਦੀ ਰੱਖਿਆ ਲਈ ਇਕੱਠੇ ਹੋਣ।