ਪਠਾਨਕੋਟ ਚੌਕ ਨੇੜੇ ਬਿਜਲੀ ਦੇ ਕੱਟਾਂ ਖ਼ਿਲਾਫ਼ ਮੁਜ਼ਾਹਰਾ
ਬਿਜਲੀ ਕੱਟਾਂ ਕਾਰਨ ਜਨਤਾ ਹਾਲੋ ਬੇਹਾਲ,ਕੀਤਾ ਪ੍ਰਦਰਸ਼ਨ
Publish Date: Thu, 30 Apr 2026 07:19 PM (IST)
Updated Date: Thu, 30 Apr 2026 07:22 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮੁੱਚੇ ਪੰਜਾਬ ਤੇ ਲੱਗ ਰਹੇ ਨਿਰੰਤਰ ਬਿਜਲੀ ਕੱਟਾਂ ਕਾਰਨ ਰੋਸ ਮੁਜ਼ਾਹਰਾ ਕਰਦੇ ਹੋਏ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਕੁਲਵੰਤ ਸਿੰਘ ਮੰਨਣ ਤੇ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਲਾਕੇ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪਠਾਨਕੋਟ ਚੌਕ ਨਜ਼ਦੀਕ ਐਕਸ਼ਨ ਪੂਰਬ ਮੰਡਲ ਦੇ ਦਫਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਬਿਜਲੀ ਦੇ ਸਮਝੌਤਿਆਂ ਸਮੇਂ ਨੀਅਤ ਸਾਫ ਨਾ ਰੱਖਣ ਕਾਰਨ ਅੱਜ ਪੰਜਾਬ ਦੀ ਜਨਤਾ ਨੂੰ ਗਰਮੀ ਦੇ ਮੌਸਮ ਵਿੱਚ ਤ੍ਰਾਹ-ਤ੍ਰਾਹ ਕਰਦੇ ਹੋਏ ਹਾਲੋ-ਬੇਹਾਲ ਹੋਣਾ ਪੈ ਰਿਹਾ ਹੈ। ਹਰਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਬਿਜਲੀ ਦੇ ਕੱਟਾਂ ਰਾਹੀਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਉਦਯੋਗਾਂ ਦੇ ਵਪਾਰੀਆਂ ਤੇ ਆਮ ਜਨਤਾ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਇਸ ਮੌਕੇ ਰਣਜੀਤ ਸਿੰਘ ਰਾਣਾ, ਗੁਰਜੀਤ ਸਿੰਘ ਮਰਵਾਹਾ, ਕਰਤਾਰ ਸਿੰਘ ਬਿੱਲਾ, ਅਵਤਾਰ ਸਿੰਘ ਘੁੰਮਣ,ਭਜਨ ਲਾਲ ਚੋਪੜਾ ਪ੍ਰਧਾਨ ਐਸੀ ਬਿੰਗ, ਸਤਿੰਦਰ ਸਿੰਘ ਪੀਤਾ, ਮੇਜਰ ਸਿੰਘ ਕਾਹਲੋ, ਜਗਜੀਤ ਸਿੰਘ ਖਾਲਸਾ, ਸਾਰੇ ਸਰਕਲ ਪ੍ਰਧਾਨ,ਸਤਨਾਮ ਕੌਰ ਇਸਤਰੀ ਵਿੰਗ, ਲਖਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ, ਤਰਲੋਚਨ ਸਿੰਘ ਬੀਸੀ ਵਿੰਗ, ਗੁਰਸੇਵਕ ਸਿੰਘ ਯੂਥ ਵਿੰਗ, ਬਾਲ ਕਿਸ਼ਨ ਬਾਲਾ ਦਲਜੀਤ ਸਿੰਘ ਹਾਜ਼ਰ ਸਨ।