ਡੀਏਵੀ ਕਾਲਜ ਦੇ ਵਿਦਿਆਰਥੀਆਂ ਨੂੰ ਅਗਾਂਹਵਧੂ ਜਾਣਕਾਰੀ ਪ੍ਰਦਾਨ ਕੀਤੀ
ਡੀਏਵੀ ਕਾਲਜ ਦੇ ਵਿਦਿਆਰਥੀਆਂ ਨੂੰ ਅਗਾਂਹ ਵਧੂ ਜਾਣਕਾਰੀ ਪ੍ਰਦਾਨ ਕੀਤੀ
Publish Date: Tue, 19 May 2026 06:47 PM (IST)
Updated Date: Wed, 20 May 2026 04:07 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਸੰਸਥਾ ਦੇ ਇਨੋਵੇਸ਼ਨ ਕੌਂਸਲ, ਡੀਏਵੀ ਕਾਲਜ ਵੱਲੋਂ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਤੇ ਆਰ ਐਂਡ ਡੀ ਸੈੱਲ ਦੇ ਸਹਿਯੋਗ ਨਾਲ ਵਿਦਿਆਰਥੀਆਂ ’ਚ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ, ਸਟਾਰਟਅੱਪਸ ਤੇ ਉੱਦਮੀ ’ਚ ਪ੍ਰਭਾਵਸ਼ਾਲੀ ਆਈਪੀ ਪ੍ਰਬੰਧਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਟਾਰਟਅੱਪਸ ਲਈ ਆਈਪੀਆਰ ਤੇ ਆਈਪੀ ਪ੍ਰਬੰਧਾਂ ਦੀ ਸੁਰੱਖਿਆ ’ਤੇ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀ ਐਡਵੋਕੇਟ ਕੁਮਾਰ ਸੰਭਵ ਦੇ ਸਰੋਤ ਸਦਕਾ ਵਰਕਸ਼ਾਪ ਆਯੋਜਿਤ ਕੀਤੀ ਗਈ। ਪ੍ਰਿੰਸੀਪਲ ਡਾ. ਅਨੂਪ ਕੁਮਾਰ, ਡਿਪਟੀ ਰਜਿਸਟਰਾਰ ਪ੍ਰੋ. ਮਨੀਸ਼ ਖੰਨਾ ਤੇ ਇੰਚਾਰਜ, ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਡਾ. ਰੇਣੂਕਾ ਮਲਹੋਤਰਾ ਵੱਲੋਂ ਐਡਵੋਕੇਟ ਕੁਮਾਰ ਸੰਭਵ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਕੁਮਾਰ ਸੰਭਵ ਨੇ ਅੱਜ ਦੇ ਮੁਕਾਬਲੇਬਾਜ਼ ਤੇ ਨਵੀਨਤਾ-ਅਧਾਰਤ ਸੰਸਾਰ ’ਚ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ’ਤੇ ਭਾਸ਼ਣ ਦਿੱਤਾ। ਉਨ੍ਹਾਂ ਪੇਟੈਂਟ, ਕਾਪੀਰਾਈਟ, ਟ੍ਰੇਡਮਾਰਕ, ਉਦਯੋਗਿਕ ਡਿਜ਼ਾਈਨ ਤੇ ਵਪਾਰਕ ਰਾਜ਼ਾਂ ਦੇ ਸੰਕਲਪਾਂ ਨੂੰ ਵਿਹਾਰਕ ਤੇ ਵਿਦਿਆਰਥੀ-ਅਨੁਕੂਲ ਢੰਗ ਨਾਲ ਸਮਝਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਟਾਰਟਅੱਪ ਤੇ ਨਵੀਨਤਾਕਾਰਾਂ ਨੂੰ ਇੱਕ ਮਜ਼ਬੂਤ ਪਛਾਣ ਸਥਾਪਤ ਕਰਨ ਤੇ ਲੰਬੇ ਸਮੇਂ ਦੀ ਸਫਲਤਾ ਪ੍ਰਾਪਤ ਕਰਨ ਲਈ ਆਪਣੇ ਰਚਨਾਤਮਕ ਵਿਚਾਰਾਂ ਤੇ ਕਾਢਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਸਾਰੇ ਭਾਗੀਦਾਰਾਂ ਨੂੰ ਈ-ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਡਾ.ਅਨੂਪ ਕੁਮਾਰ ਨੇ ਕਿਹਾ ਕਿ ਡੀਏਵੀ ਕਾਲਜ ਦੇ ਮਾਣਮੱਤੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਕੁਮਾਰ ਸੰਭਵ ਨੇ ਆਪਣੇ ਨਿੱਜੀ ਅਨੁਭਵ ਸਾਂਝੇ ਕਰ ਕੇ ਤੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਰਚਨਾਤਮਕ ਸੋਚਣ ਤੇ ਆਤਮ-ਵਿਸ਼ਵਾਸ ਨਾਲ ਉੱਦਮਤਾ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰ ਕੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਹੈ। ਇਸ ਮੌਕੇ ਡੀਨ ਆਰ ਐਂਡ ਡੀ ਸੈੱਲ, ਡਾ. ਸ਼ਰਨਜੀਤ ਸੰਧੂ ਤੇ ਵਾਈਸ ਪ੍ਰੈਜ਼ੀਡੈਂਟ, ਆਈਆਈਸੀ, ਡਾ. ਦਿਨੇਸ਼ ਅਰੋੜਾ, ਪ੍ਰੋ. ਜਸਮੀਨ ਕੌਰ, ਡਾ. ਸੀਮਾ ਸ਼ਰਮਾ, ਪ੍ਰੋ. ਪੂਜਾ ਸ਼ਰਮਾ, ਡਾ. ਸ਼ਿਵਾਨੀ ਤੇ ਪ੍ਰੋ. ਕੁਲਦੀਪ ਖੁੱਲਰ ਆਦਿ ਹਾਜ਼ਰ ਸਨ।