ਓਪੀਡੀ ਦੀ ਬਿਲਡਿੰਗ ਉੱਪਰ 'ਮੁਹੱਲਾ ਕਲੀਨਿਕ' ਖੋਲ੍ਹਣ ਦਾ ਕੀਤਾ ਵਿਰੋਧ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੁਲਤਾਂ ਦੇਣ ਲਈ ਜੰਡਿਆਲਾ 'ਚ 'ਮੁਹੱਲਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੁਲਤਾਂ ਦੇਣ ਲਈ ਜੰਡਿਆਲਾ 'ਚ 'ਮੁਹੱਲਾ
Publish Date: Sat, 21 Jan 2023 09:45 PM (IST)
Updated Date: Sat, 21 Jan 2023 09:45 PM (IST)
ਸੁਰਿੰਦਰ ਸਿੰਘ, ਜੰਡਿਆਲਾ ਮੰਜਕੀ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੁਲਤਾਂ ਦੇਣ ਲਈ ਜੰਡਿਆਲਾ 'ਚ 'ਮੁਹੱਲਾ ਕਲੀਨਿਕ' ਖੋਲ੍ਹਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ ਪਰ ਇਹ ਕਲੀਨਿਕ ਪ੍ਰਰਾਇਮਰੀ ਹੈਲਥ ਸੈਂਟਰ ਜੰਡਿਆਲਾ ਦੀ ਓਪੀਡੀ ਬਿਲਡਿੰਗ 'ਚ ਖੋਲ੍ਹਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਰਾਇਮਰੀ ਹੈਲਥ ਸੈਂਟਰ ਜੰਡਿਆਲਾ ਤੇ ਇਸ ਦੇ ਪ੍ਰਬੰਧ ਹੇਠ ਚੱਲਦੀਆਂ ਡਿਸਪੈਂਸਰੀ ਲਗਪਗ 100 ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਇਥੋਂ ਦੀ ਓਪੀਡੀ ਦੀ ਬਿਲਡਿੰਗ ਉੱਪਰ 'ਮੁਹੱਲਾ ਕਲੀਨਿਕ' ਖੋਲ੍ਹਣ ਨਾਲ ਇਹ ਸੇਵਾਵਾਂ ਪ੍ਰਭਾਵਿਤ ਹੋਣਗੀਆਂ। 25 ਦਸੰਬਰ ਦੇ ਆਮ ਇਜਲਾਸ 'ਚ ਗ੍ਰਾਮ ਪੰਚਾਇਤ ਜੰਡਿਆਲਾ ਨੇ ਮਤਾ ਪਾਸ ਕਰ ਕੇ ਪੰਜਾਬ ਸਰਕਾਰ ਨੂੰ ਭੇਜਿਆ ਸੀ, ਜਿਸ 'ਚ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਗ੍ਰਾਮ ਪੰਚਾਇਤ ਮੁਹੱਲਾ ਕਲੀਨਿਕ ਖੋਲ੍ਹਣ ਲਈ ਪੀਐੱਚਸੀ ਤੋਂ ਲਗਪਗ ਡੇਢ ਕਿਲੋਮੀਟਰ ਦੂਰ ਪਿੰਡ ਦੇ ਦੂਸਰੇ ਪਾਸੇ ਬਣੀ ਬਣਾਈ ਇਮਾਰਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਪੇਸ਼ਕਸ਼ ਨੂੰ ਨਜ਼ਰ ਅੰਦਾਜ਼ ਕਰ ਕੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਮੁਹੱਲਾ ਕਲੀਨਿਕ ਪੀਐੱਚਸੀ ਦੀ ਇਮਾਰਤ ਵਿਚ ਹੀ ਖੋਲ੍ਹਣ ਦੀ ਆਪਣੀ ਜ਼ਿੱਦ ਪੂਰੀ ਕੀਤੀ ਹੈ। ਇਸ ਪੀਐਚਸੀ ਦੀ ਹੱਦ ਅੰਦਰ ਆਉਂਦੇ ਪਿੰਡਾਂ ਦੇ ਲੋਕਾਂ ਨੇ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਜੰਡਿਆਲਾ 'ਚ ਬੀਤੇ ਦਿਨ ਮੀਟਿੰਗ ਕੀਤੀ, ਜਿਸ 'ਚ ਇਸ ਫ਼ੈਸਲੇ ਦੀ ਵਿਰੋਧਤਾ ਕੀਤੀ ਗਈ।
ਬੁਲਾਰਿਆਂ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਮੁਹੱਲਾ ਕਲੀਨਿਕ ਦੀ ਜਗ੍ਹਾ ਨਾ ਬਦਲੀ ਗਈ ਤਾਂ 24 ਜਨਵਰੀ ਨੂੰ ਪੀਐੱਚਸੀ ਅਹਾਤੇ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੀਟਿੰਗ 'ਚ ਜੰਡਿਆਲਾ ਦੇ ਸਰਪੰਚ ਮੱਖਣ ਲਾਲ ਪੱਲਣ, ਸੀਪੀਐੱਮ ਆਗੂ ਸੁਖਪ੍ਰਰੀਤ ਸਿੰਘ ਜੌਹਲ ਤੇ ਵਿਜੇ ਕੁਮਾਰ ਧਰਨੀ, ਸੀਪੀਆਈ ਆਗੂ ਜਸਵਿੰਦਰ ਸਿੰਘ ਅਤੇ ਤਰਸੇਮ ਸਿੰਘ, ਅਕਾਲੀ ਦਲ ਦੇ ਜੋਗਿੰਦਰ ਸਿੰਘ, ਕਾਂਗਰਸ ਦੇ ਜਗਤਾਰ ਸਿੰਘ ਅਤੇ ਜਸਪਾਲ ਸਿੰਘ (ਸ਼ਿੰਦੀ), ਸੀਪੀਐੱਮ (ਐਮਐਲ) ਦੇ ਸੂਬਾਈ ਆਗੂ ਅਜਮੇਰ ਸਿੰਘ ਸਮਰਾ ਤੇ ਹੰਸ ਰਾਜ, ਕਾਮਰੇਡ ਕੁਲਵੰਤ ਸਿੰਘ, ਜ਼ੋਰਾਵਰ ਸਿੰਘ, ਜੱਥੇਦਾਰ ਅਜਮੇਰ ਸਿੰਘ ਸਮਰਾ ਤੇ ਨਰਿੰਦਰ ਕੁਮਾਰ ਗੋਗਨਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ।