ਆਦਮਪੁਰ ’ਚ ਰਾਜ ਸਭਾ ਮੈਂਬਰਾਂ ਦਾ ਪੁਤਲਾ ਫੂਕਿਆ
ਸੰਵਾਦ ਸੂਤਰ, ਜਾਗਰਣ, ਆਦਮਪੁਰ
Publish Date: Sun, 26 Apr 2026 09:38 PM (IST)
Updated Date: Sun, 26 Apr 2026 09:43 PM (IST)
ਸੰਵਾਦ ਸੂਤਰ, ਜਾਗਰਣ, ਆਦਮਪੁਰ : ਆਦਮਪੁਰ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਹਲਚਲ ਮਚ ਗਈ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਦਮਪੁਰ ਹਲਕੇ ਦੇ ਇੰਚਾਰਜ ਪਵਨ ਕੁਮਾਰ ਟੀਨੂ ਦੀ ਅਗਵਾਈ ਵਿਚ ਬੱਸ ਸਟੈਂਡ ਦੇ ਨੇੜੇ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਵਨ ਟੀਨੂ ਨੇ ਕਿਹਾ ਕਿ ‘ਆਪ’ 2027 ਵਿਚ ਦੁਬਾਰਾ ਸਰਕਾਰ ਬਣਾਏਗੀ। ਭਾਜਪਾ ਪੰਜਾਬ ਵਿਚ ਈਡੀ ਅਤੇ ਸੀਬੀਆਈ ਦਾ ਡਰ ਦਿਖਾ ਕੇ ਪਾਰਟੀ ਨੂੰ ਤੋੜਨਾ ਚਾਹੁੰਦੀ ਹੈ, ਪਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਜਨਤਾ ਦੀ ਸੇਵਾ ਲਈ ਪ੍ਰਤੀਬੱਧ ਹੈ। ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਸਾਬਕਾ ਕੌਂਸਲਰ, ਦਵਿੰਦਰ ਸਿੰਘ ਸੂਰੀ, ਚੇਅਰਮੈਨ ਵਪਾਰ ਵਿੰਗ, ਪਰਮਜੀਤ ਸਿੰਘ ਰਾਜਵੰਸ਼, ਚੇਅਰਮੈਨ ਮਾਰਕੀਟ ਕਮੇਟੀ, ਪਵਿੱਤਰ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ, ਰਾਕੇਸ਼ ਅਗਰਵਾਲ, ਆਕਾਸ਼ਦੀਪ ਬਾਂਸਲ, ਬਲਾਕ ਪ੍ਰਧਾਨ, ਜੋਗਿੰਦਰ, ਹਨੀ ਭੱਟੀ ਯੂਥ ਪ੍ਰਧਾਨ, ਮਹਿੰਗਾ ਰਾਮ, ਮੋਹਨ ਲਾਲ ਨਿੱਕੂ, ਗੁਰਮੀਤ ਸਿੰਘ ਬੋਪਾਰਾ, ਰਾਕੇਸ਼ ਕਪੂਰ, ਸਾਬਕਾ ਕੌਂਸਲਰ ਵਿਕਰਮ ਬੱਧਨ ਅਤੇ ਆਸ-ਪਾਸ ਦੇ ਪਿੰਡਾਂ ਦੇ ਪੰਚ, ਸਰਪੰਚ, ਅਤੇ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।