ਐੱਚਐੱਮਵੀ ਕਾਲਜੀਏਟ ਸਕੂਲ ਦੀ ਵਿਦਿਆਰਥਣ ਚਮਕੀ
ਜ਼ਿਲ੍ਹੇ ’ਚੋਂ ਦੂਜੇ ਸਥਾਨ ਤੇ ਰਹੀ ਐੱਚਐੱਮਵੀ ਕਾਲਜੀਏਟ ਸਕੂਲ ਦੀ ਵਿਦਿਆਰਥਣ
Publish Date: Fri, 15 May 2026 06:39 PM (IST)
Updated Date: Fri, 15 May 2026 06:42 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਕਾਲਜੀਏਟ ਸਕੂਲ ਦੀ 12ਵੀਂ ਜਮਾਤ ਦੀ ਕਾਮਰਸ ਦੀ ਵਿਦਿਆਰਥਣ ਪਲਕ ਸੁਮਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿਚੋਂ ਜ਼ਿਲ੍ਹਾ ਪੱਧਰੀ ਦੂਜਾ ਸਥਾਨ ’ਤੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ.ਏਕਤਾ ਖੋਸਲਾ ਨੇ ਦੱਸਿਆ ਕਿ ਪਲਕ ਸੁਮਨ ਨੇ 97.2 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਮਰਸ ਸਟਰੀਮਜ਼ ਦੀ ਅਨਾਮਿਕਾ ਨੇ 94.6% ਅੰਕਾਂ ਨਾਲ ਦੂਜਾ ਤੇ ਨੈਂਸੀ ਨੇ 92.8% ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਸਟਰੀਮਜ਼ ਵਿੱਚ ਇਸ਼ਨੀਤ ਕੌਰ ਨੇ 94.8% ਅੰਕਾਂ ਨਾਲ ਪਹਿਲਾ, ਨੰਦਿਨੀ ਨੇ 92.4% ਅੰਕਾਂ ਨਾਲ ਦੂਜਾ ਅਤੇ ਸ੍ਰਿਸ਼ਟੀ ਕੁਮਾਰ ਨੇ 90.6 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਆਰਟਸ ਸਟਰੀਮਜ਼ ਵਿੱਚ ਕੋਮਲਪ੍ਰੀਤ ਕੌਰ ਨੇ 92.6% ਅੰਕਾਂ ਨਾਲ ਪਹਿਲਾ, ਪ੍ਰਭਜੋਤ ਕੌਰ ਅਤੇ ਗੁਰਕੰਵਲ ਕੌਰ ਨੇ ਸਾਂਝੇ ਤੌਰ ਤੇ ਦੂਜਾ ਅਤੇ ਖੁਸ਼ੀ ਨੇ 87.8% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਏਕਤਾ ਖੋਸਲਾ, ਡਾ. ਸੀਮਾ ਮਰਵਾਹਾ, ਸਕੂਲ ਐਡਵਾਈਜ਼ਰ ਅਤੇ ਡੀਨ ਅਕਾਦਮਿਕ ਤੇ ਅਰਵਿੰਦਰ ਕੌਰ ਬੇਰੀ ਸਕੂਲ ਕੋ-ਕੋਆਰਡੀਨੇਰ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ।