ਪ੍ਰਾਇਮਰੀ ਸਕੂਲਾਂ ਦੇ ਕੁਕਿੰਗ ਮੁਕਾਬਲੇ ਕਰਵਾਏ
ਪ੍ਰਾਇਮਰੀ ਸਕੂਲਾਂ ਦੇ ਕੁਕਿੰਗ ਮੁਕਾਬਲੇ ਕਰਵਾਏ
Publish Date: Tue, 20 Jan 2026 08:28 PM (IST)
Updated Date: Tue, 20 Jan 2026 08:30 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਕਲੱਸਟਰ ਲੋਹੀਆਂ ਖਾਸ ਅਧੀਨ ਆਉਂਦੇ ਸਾਰੇ ਹੀ ਪ੍ਰਾਇਮਰੀ ਸਕੂਲਾਂ ਦੇ ਪੀਐੱਮ ਪੋਸ਼ਣ ਸਕੀਮ ਤਹਿਤ ਚੱਲ ਰਹੇ ਮਿੱਡ-ਡੇ-ਮੀਲ ਪ੍ਰੋਜੈਕਟ ਤਹਿਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਬੀਪੀਈਓ ਰਮੇਸ਼ਵਰ ਚੰਦਰ ਦੀ ਅਗਵਾਈ ’ਚ ਤੇ ਸੀਐੱਚਟੀ ਭੁਪਿੰਦਰ ਸਿੰਘ ਦੀ ਦੇਖ਼ ਰੇਖ਼ ਹੇਠ ਕਲਸਟਰ ਪੱਧਰੀ ਕੁਕਿੰਗ ਮੁਕਾਬਲੇ ਕਰਵਾਏ ਗਏ। ਇਸ ’ਚ ਮਿੱਡ ਡੇ ਮੀਲ ਦੇ ਰੋਜ਼ਾਨਾ ਮੀਨੂੰ ਅਨੁਸਾਰ ਸਾਰੇ ਸਕੂਲਾਂ ਦੀਆਂ ਕੁੱਕ ਭੈਣਾਂ ਖਾਣਾ ਤਿਆਰ ਕਰਕੇ ਕਲਸਟਰ ਸਕੂਲ ਸ ਪ੍ਰਾ ਸਕੂਲ ਲੋਹੀਆਂ ਖਾਸ (ਲੜਕੇ) ਵਿਖੇ ਪਹੁੰਚੇ। ਜੱਜਮੈਂਟ ਦੀ ਡਿਊਟੀ ਐੱਚਟੀ ਮਨਦੀਪ ਕੌਰ, ਐੱਚਟੀ ਪਵਨਦੀਪ ਕੌਰ, ਮਨਪ੍ਰੀਤ ਕੌਰ, ਮੁਸਕਾਨ, ਪੂਨਮ ਸ਼ਰਮਾ ਵੱਲੋਂ ਬਾਖ਼ੂਬੀ ਨਿਭਾਈ ਗਈ। ਸਖ਼ਤ ਮੁਕਾਬਲੇ ਮੌਕੇ ਪਹਿਲਾ ਸਥਾਨ ਸ ਪ੍ਰਾ ਸਕੂਲ ਨਵਾਂ ਪਿੰਡ ਦੋਨੇਵਾਲ, ਦੂਜਾ ਸਥਾਨ ਸ ਪ੍ਰਾ ਸਕੂਲ ਮੰਗੂਵਾਲ ਤੇ ਤੀਸਰਾ ਸਥਾਨ ਸ ਪ੍ਰਾ ਸਕੂਲ ਯੱਕੋਪੁਰ ਖ਼ੁਰਦ ਵੱਲੋਂ ਹਾਸਲ ਕੀਤਾ ਗਿਆ। ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਕੁੱਕ ਭੈਣਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਮੁਕਾਬਲੇ ’ਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਕੁੱਕ ਭੈਣਾਂ ਨੂੰ ਮੈਡਲ ਦਿੱਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸੀਐੱਚਟੀ ਭੁਪਿੰਦਰ ਸਿੰਘ ਵੱਲੋਂ ਸਕੂਲਾਂ ’ਚ ਕੰਮ ਕਰਦੀਆਂ ਕੁੱਕ ਭੈਣਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਇਸੇ ਢੰਗ ਨਾਲ ਸਾਫ਼ ਸੁਥਰਾ ਤੇ ਪੌਸ਼ਟਿਕ ਖਾਣਾ ਬਣਾਉਂਦੇ ਰਹਿਣ ਲਈ ਪ੍ਰੇਰਣਾ ਦਿੱਤੀ। ਇਸ ਮੌਕੇ ਸੀਐੱਚਟੀ ਭੁਪਿੰਦਰ ਸਿੰਘ, ਮਾ. ਪਰਮਿੰਦਰ ਸਿੰਘ, ਸੁਰਿੰਦਰ ਕੁਮਾਰ, ਅਵਿਨਾਸ਼, ਸ਼ਿਮਲਜੀਤ ਕੌਰ ਤੇ ਕਮਲਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।