ਪ੍ਰਰੈੱਸ ਕਲੱਬ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ
ਪ੍ਰਰੈੱਸ ਕਲੱਬ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਪ੍ਰਧਾਨ ਮਨਜੀਤ ਸਿੰਘ ਚੀਮਾ ਦੀ ਪ੍ਰਧਾਨਗੀ 'ਚ ਹੋਈ। ਬੈਠਕ 'ਚ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ 'ਤੇ ਰੋਸ ਜ਼ਾਹਰ ਕਰਦੇ ਹੋਏ ਪ੍ਰਸ਼ਾਸ਼ਨ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ।
Publish Date: Sun, 12 Jan 2020 03:00 AM (IST)
Updated Date: Sun, 12 Jan 2020 03:00 AM (IST)
ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਪ੍ਰਰੈੱਸ ਕਲੱਬ ਮੁਕੇਰੀਆਂ ਦੀ ਵਿਸ਼ੇਸ਼ ਬੈਠਕ ਪ੍ਰਧਾਨ ਮਨਜੀਤ ਸਿੰਘ ਚੀਮਾ ਦੀ ਪ੍ਰਧਾਨਗੀ 'ਚ ਹੋਈ। ਬੈਠਕ 'ਚ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ 'ਤੇ ਰੋਸ ਜ਼ਾਹਰ ਕਰਦੇ ਹੋਏ ਪ੍ਰਸ਼ਾਸ਼ਨ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਰੈੱਸ ਕਲੱਬ ਦੇ ਸੀਨੀਅਰ ਪੱਤਰਕਾਰ ਵੱਲੋਂ ਪਾਵਰਕਾਮ ਐੱਸਡੀਓ ਨੂੰ ਕਿਸੇ ਮਾਮਲੇ ਸਬੰਧੀ ਉਨ੍ਹਾਂ ਦਾ ਪੱਖ ਲੈਣ ਲਈ ਫੋਨ ਕੀਤਾ ਗਿਆ ਤਾਂ ਸੰਬੰਧਿਤ ਐੱਸਡੀਓ ਨੇ ਅਭੱਦਰ ਭਾਸ਼ਾ ਦਾ ਪ੍ਰਯੋਗ ਕੀਤਾ ਸੀ। ਜਿਸ ਸਬੰਧੀ ਪ੍ਰਰੈੱਸ ਕਲੱਬ ਮੁਕੇਰੀਆਂ ਨੇ ਲੰਘੇ ਐਤਵਾਰ ਪੁਲਿਸ ਥਾਣਾ ਮੁਕੇਰੀਆਂ ਵਿਖੇ ਲਿਖ਼ਤੀ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਵੱਲੋਂ ਅਜੇ ਤਕ ਕੋਈ ਵੀ ਕਾਰਵਾਈ ਅਮਲ 'ਚ ਨਾ ਲਿਆਂਦੇ ਜਾਣ ਕਾਰਨ ਸਮੂਹ ਪੱਤਰਕਾਰ ਭਾਈਚਾਰੇ 'ਚ ਰੋਸ ਦੀ ਲਹਿਰ ਹੈ। ਜਿਸ ਦੇ ਵਿਰੋਧ ਵਿੱਚ ਪ੍ਰਰੈੱਸ ਕਲੱਬ ਦੇ ਮੈਬਰਾਂ ਨੇ ਇਸਦ ਾ ਸਖ਼ਤ ਨੋਟਿਸ ਲੈਂਦੇ ਹੋਏ ਡੀਐੱਸਪੀ ਰਵਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਜਾਣਕਾਰੀ ਸਾਂਝੀ ਕੀਤੀ।
ਡੀਐੱਸਪੀ ਨੇ ਵਿਸ਼ਵਾਸ ਦਵਾਇਆ ਕਿ ਉਹ ਜਲਦੀ ਹੀ ਉਕਤ ਸ਼ਿਕਾਇਤ ਉੱਤੇ ਕਾਰਵਾਈ ਕਰਨਗੇ। ਬੈਠਕ 'ਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ ਬਿਜਲੀ ਵਿਭਾਗ ਦੇ ਸੰਬੰਧਿਤ ਐੱਸਡੀਓ ਖ਼ਿਲਾਫ਼ ਵਿਭਾਗ ਦੇ ਮੰਤਰੀ ਸਮੇਤ ਵਿਭਾਗੀ ਚੇਅਰਮੈਨ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲ ਕੇ ਲਿਖ਼ਤੀ ਸ਼ਿਕਾਇਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਅਧਿਕਾਰੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਸਕੇ।
ਬੈਠਕ 'ਚ ਪੱਤਰਕਾਰ ਸ਼ੁਭਾਸ਼ ਚੰਦਰ, ਰਾਕੇਸ਼ ਰਾਣਾ, ਸਚਿਨ ਸ਼ਰਮਾ, ਧਰਮ ਚੰਦ, ਪ੍ਰਰੇਮ ਕੁਮਾਰ ਬਿੱਟੂ, ਰਾਜੀਵ ਸ਼ਰਮਾ, ਰਾਜ ਕੁਮਾਰ, ਗੁਰਮੀਤ ਸਿੰਘ ਸੜੋਆ, ਜਗਜੀਤ ਸਿੰਘ, ਹਰਦੀਪ ਸਿੰਘ ਭੰਮਰਾ, ਮਲਕੀਤ ਸਿੰਘ ਆਦਿ ਮੌਜੂਦ ਸਨ।