ਵਿਦਿਆਰਥੀਆਂ ਵੱਲੋਂ ਸਿਵਲ ਹਸਪਤਾਲ ਦਾ ਪ੍ਰੈਕਟੀਕਲ ਦੌਰਾ
ਚਾਇਲਡ ਕੇਅਰ ਟੇਕਰ ਕੋਰਸ ਦੇ ਵਿਦਿਆਰਥੀਆਂ ਵੱਲੋਂ ਸਿਵਲ ਹਸਪਤਾਲ ਦਾ ਪ੍ਰੈਕਟੀਕਲ ਦੌਰਾ
Publish Date: Wed, 13 May 2026 08:09 PM (IST)
Updated Date: Wed, 13 May 2026 08:12 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਵਾਮੀ ਪ੍ਰਗਿਆਨੰਦ ਐਜੂਕੇਸ਼ਨ ਸੁਸਾਇਟੀ ਨਕੋਦਰ ਵੱਲੋਂ ਸਿਵਲ ਹਸਪਤਾਲ ਨਕੋਦਰ ਵਿਖੇ ਚਾਈਲਡ ਕੇਅਰ ਟੇਕਰ ਕੋਰਸ ਦੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਅਤੇ ਇਕ ਦਿਨ ਦਾ ਪ੍ਰੈਕਟੀਕਲ ਵਿਜ਼ਿਟ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਗਾਇਨਕੋਲੋਜਿਸਟ ਡਾ. ਜਿਗਿਆਸਾ ਸਹਿਗਲ ਵੱਲੋਂ ਮਾਤਾ ਤੇ ਬੱਚਿਆਂ ਦੀ ਸਿਹਤ ਸ੍ਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਐੱਸਐੱਮਓ ਡਾ. ਸੰਦੀਪ ਧਵਨ, ਸੀਨੀਅਰ ਡਾ. ਰਜਨੀਸ਼ ਗੁਪਤਾ, ਟ੍ਰੇਨਰ ਡਾ. ਰੇਖਾ ਅਤੇ ਪ੍ਰੋਜੈਕਟ ਹੈੱਡ ਪਰਾਸ ਚੱਢਾ ਵੀ ਹਾਜ਼ਰ ਰਹੇ। ਵਿਦਿਆਰਥੀਆਂ ਨੇ ਸਿਵਲ ਹਸਪਤਾਲ ਨਕੋਦਰ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਲਾਈਵ ਡੈਮੋ ਅਤੇ ਹੈਂਡਸ-ਆਨ ਤਜਰਬੇ ਨੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਪ੍ਰਣਾਲੀ ਦੀ ਬਿਹਤਰ ਸਮਝ ਪ੍ਰਦਾਨ ਕੀਤੀ। ਸੰਸਥਾ ਵੱਲੋਂ ਚੇਅਰਮੈਨ ਵਿਪਨ ਸ਼ਰਮਾ ਤੇ ਐੱਮਡੀ ਸ਼ਿਵਮ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਿੱਖਿਆਤਮਕ ਦੌਰੇ ਅਤੇ ਗੈਸਟ ਲੈਕਚਰ ਕਰਵਾਏ ਜਾਂਦੇ ਰਹਿਣਗੇ।