ਆਬਾਦਪੁਰਾ ’ਚ ਛੇ ਘੰਟੇ ਬਿਜਲੀ ਬੰਦ, ਪੁਰਾਣੀਆਂ ਹਟਾ ਕੇ ਨਵੀਆਂ ਲਾਈਆਂ
ਜਾਸ, ਜਲੰਧਰ : ਗਰਮੀ
Publish Date: Mon, 18 May 2026 08:15 PM (IST)
Updated Date: Mon, 18 May 2026 08:15 PM (IST)

ਜਾਸ, ਜਲੰਧਰ : ਗਰਮੀ ਵਧਣ ਨਾਲ ਬਿਜਲੀ ਦਾ ਲੋਡ ਵੀ ਵਧ ਗਿਆ ਹੈ। ਲੋਡ ਵਧਣ ਨਾਲ ਬਿਜਲੀ ’ਚ ਫਾਲਟ ਆਉਣ ਲੱਗੇ ਹਨ। ਕੇਬਲ |ਚ ਆਏ ਫਾਲਟ ਕਾਰਨ ਆਬਾਦਪੁਰਾ ’ਚ ਬਿਜਲੀ ਛੇ ਘੰਟੇ ਬੰਦ ਰਹੀ। ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਫਾਲਟ ਨੂੰ ਠੀਕ ਕਰਨ ਲਈ ਮੁਲਾਜ਼ਮ ਛੇਤੀ ਹੀ ਪੁੱਜ ਗਏ ਸਨ। ਜਿੱਥੇ ਪੁਰਾਣੀਆਂ ਤਾਰਾਂ ਪਈਆਂ ਹੋਈਆਂ ਸਨ, ਉਥੇ ਨਵੀਆਂ ਤਾਰਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਮੁੜ ਫਾਲਟ ਨਾ ਆ ਸਕੇ। ਪਾਵਰਕਾਮ ਵੱਲੋਂ ਆਬਾਦਪੁਰਾ ਦੀ ਅੰਬੇਡਕਰ ਵਾਲੀ ਗਲੀ ’ਚ ਤਾਰਾਂ ਦੇ ਨਾਲ-ਨਾਲ ਇਲੈਕਟ੍ਰਿਕਲ ਕੰਡਕਟਰ ਵੀ ਲਾਏ ਜਾ ਰਹੇ ਹਨ। ਕੰਡਕਟਰ ਬਿਜਲੀ ਦੀਆਂ ਤਾਰਾਂ (ਜਿਵੇਂ ਕਿ ਕਾਪਰ ਜਾਂ ਐਲੂਮੀਨੀਅਮ) ਨੂੰ ਦਰਸਾਉਂਦੇ ਹਨ, ਜਿਨ੍ਹਾਂ ਰਾਹੀਂ ਪਾਵਰ ਗ੍ਰਿਡ ਜਾਂ ਟ੍ਰਾਂਸਫਾਰਮਰ ਤੋਂ ਘਰ ਤੱਕ ਬਿਜਲੀ ਆਸਾਨੀ ਨਾਲ ਪੁੱਜਦੀ ਹੈ। ਇਲੈਕਟ੍ਰਿਕਲ ਕੰਡਕਟਰ ਵੀ ਕਾਫੀ ਪੁਰਾਣੇ ਹੋ ਚੁੱਕੇ ਸਨ, ਜਿਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ ਤਾਂ ਜੋ ਇਸ ਇਲਾਕੇ ’ਚ ਫਾਲਟ ਨਾ ਪੈ ਸਕੇ। ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਦਮ ਲੋਡ ਵਧਣ ਕਾਰਨ ਫਾਲਟ ਆ ਗਿਆ ਸੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਵੀਆਂ ਤਾਰਾਂ ਬਦਲੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਫਾਲਟ ਨਾਲ ਜੂਝਣਾ ਨਾ ਪਵੇ। ਇਸ ਇਲਾਕੇ ’ਚ ਇਲੈਕਟ੍ਰਿਕਲ ਕੰਡਕਟਰ ਪੁਰਾਣੇ ਹੋ ਚੁੱਕੇ ਹਨ, ਉਨ੍ਹਾਂ ਦੀ ਜਗ੍ਹਾ ਨਵੇਂ ਲਾਏ ਜਾ ਰਹੇ ਹਨ।
----
ਸ਼ਿਕਾਇਤ ਕੇਂਦਰ ’ਚ ਪੁੱਜੀਆਂ 372 ਸ਼ਿਕਾਇਤਾਂ
ਗਰਮੀ ਵਧਣ ਨਾਲ ਸ਼ਹਿਰ ਦੇ ਕੁਝ ਇਲਾਕਿਆਂ ’ਚ ਟ੍ਰਾਂਸਫਾਰਮਰ ਦੇ ਫਿਊਜ਼ ਉੱਡਣ ਦੇ ਨਾਲ-ਨਾਲ ਟ੍ਰਿੰਪਿੰਗ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ। ਸ਼ਿਕਾਇਤ ਕੇਂਦਰਾਂ ’ਚ ਪੁੱਜੀਆਂ ਸ਼ਿਕਾਇਤਾਂ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਵੱਖ-ਵੱਖ ਡਵੀਜ਼ਨਾਂ ਵਿਚ 410 ਸ਼ਿਕਾਇਤਾਂ ਪੁੱਜੀਆਂ ਸਨ। ਸ਼ਿਕਾਇਤਾਂ ਆਬਾਦਪੁਰਾ, ਮਾਸਟਰ ਤਾਰਾ ਸਿੰਘ ਨਗਰ, ਮਾਡਲ ਹਾਊਸ, ਭਾਰਗੋ ਕੈਂਪ, ਸੰਜੈ ਗਾਂਧੀ ਨਗਰ, ਛੋਟੀ ਬਾਰਾਦਰੀ, ਗੁਰੂ ਨਾਨਕਪੁਰਾ ਵੈਸਟ, ਕਮਲ ਵਿਹਾਰ, ਭਾਰਤ ਨਗਰ, ਚੁਗਿਟੀ, ਏਕਤਾ ਨਗਰ, ਬੇਅੰਤ ਨਗਰ ’ਚ ਬਿਜਲੀ ਦੋ ਘੰਟੇ ਬੰਦ ਰਹੀ।