ਅਸ਼ੋਕ ਕੁਮਾਰ ਨੂੰ ਦਿੱਤੀ ਵਿਦਾਇਗੀ ਪਾਰਟੀ
ਬਿਜਲੀ ਵਿਭਾਗ ਦੇ ਜਥੇਬੰਦਕ ਆਗੂ ਅਸ਼ੋਕ ਕੁਮਾਰ 28 ਸਾਲਾਂ ਦੀ ਸੇਵਾ ਉਪਰੰਤ ਬੇਦਾਗ ਸੇਵਾਮੁਕਤ
Publish Date: Fri, 01 May 2026 07:23 PM (IST)
Updated Date: Fri, 01 May 2026 07:26 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪੰਜਾਬ ਰਾਜ ਬਿਜਲੀ ਬੋਰਡ ਆਦਮਪੁਰ ’ਚ 28 ਸਾਲਾਂ ਦੀ ਲੰਬੀ ਤੇ ਇਮਾਨਦਾਰ ਸੇਵਾ ਨਿਭਾਉਣ ਉਪਰੰਤ ਮੁਲਾਜ਼ਮ ਜਥੇਬੰਦੀ ਦੇ ਆਗੂ ਅਸ਼ੋਕ ਕੁਮਾਰ ਅੱਜ ਸੇਵਾਮੁਕਤ ਹੋ ਗਏ। ਇਸ ਮੌਕੇ ਬਿਜਲੀ ਵਿਭਾਗ ਆਦਮਪੁਰ ਵੱਲੋਂ ਐੱਸ.ਡੀ.ਓ. ਰਾਜ ਕੁਮਾਰ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਉਨ੍ਹਾਂ ਦੀਆਂ ਉੱਤਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸੇਵਾਮੁਕਤੀ ਦੇ ਮੌਕੇ ਅਸ਼ੋਕ ਕੁਮਾਰ ਨੇ ਕਿਹਾ ਕਿ ਬਿਜਲੀ ਵਿਭਾਗ ਵਿੱਚ ਬਿਤਾਏ 28 ਸਾਲ ਕਿਵੇਂ ਲੰਘ ਗਏ, ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੋਇਆ। ਉਨ੍ਹਾਂ ਨੇ ਦਫ਼ਤਰ ਦੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਦਾ ਮਾਣ-ਸਤਿਕਾਰ ਅਤੇ ਪਿਆਰ ਮਿਲਿਆ। ਇਸ ਮੌਕੇ ਐੱਸਡੀਓ ਰਾਜ ਕੁਮਾਰ, ਅਕਾਊਂਟੈਂਟ ਅਫਸਰ ਪੁਨੀਤ ਗੋਇਲ, ਆਰਏ ਜੋਸ਼ਦੀਪ ਸਿੰਘ, ਪ੍ਰਿਤਪਾਲ ਸਿੰਘ, ਸੁਸ਼ੀਲ ਪਾਜਾ, ਕਮਲਜੀਤ ਕਡਿਆਣਾ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।