ਪਾਵਰਕੱਟ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ
ਜਾਸ, ਜਲੰਧਰ : ਪਾਵਰਕਾਮ
Publish Date: Fri, 24 Apr 2026 09:37 PM (IST)
Updated Date: Fri, 24 Apr 2026 09:40 PM (IST)
ਜਾਸ, ਜਲੰਧਰ : ਪਾਵਰਕਾਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਮੁਰੰਮਤ ਕਾਰਜਾਂ ਤਹਿਤ ਬਿਜਲੀ ਬੰਦ ਰੱਖੀ ਜਾ ਰਹੀ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਗਰਮੀ ਵਧ ਰਹੀ ਹੈ, ਜਲੰਧਰ ਸਰਕਲ ’ਚ ਬਿਜਲੀ ਦੀ ਮੰਗ ਵੀ ਵਧ ਚੁੱਕੀ ਹੈ। 610 ਮੈਗਾਵਾਟ ਬਿਜਲੀ ਦੀ ਮੰਗ ਵਧਣ ਦੀ ਸੰਭਾਵਨਾ ਹੈ, ਜਦਕਿ ਪੰਜ ਦਿਨ ਪਹਿਲਾਂ ਇਹ ਮੰਗ 570 ਦੇ ਕਰੀਬ ਸੀ।
ਇਸ ਦੌਰਾਨ ਪਾਵਰਕਾਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸ਼ੁੱਕਰਵਾਰ ਨੂੰ ਬਿਜਲੀ ਬੰਦ ਰਹੀ। ਸ਼ੁੱਕਰਵਾਰ ਨੂੰ ਸੋਫੀ ਪਿੰਡ, ਆਬਾਦੀ ਖੇਤਰ, ਜੇਪੀ ਨਗਰ, ਹਰਬੰਸ ਨਗਰ, ਨਿਊ ਹਰਬੰਸ ਨਗਰ, ਬਸਤੀ ਮਿੱਠੀ ਰੋਡ, ਚੋਪੜਾ ਕਾਲੋਨੀ, ਗੁਰੂ ਨਾਨਕ ਨਗਰ, ਬਾਦਸ਼ਾਹਪੁਰ, ਕੁੱਕੀ ਢਾਬਾ, ਸੁਦਾਮਾ ਵਿਹਾਰ, ਰਾਕੀ ਕਾਲੋਨੀ, ਰੈਜ਼ੀਡੈਂਸੀ ਵਿਹਾਰ ਤੇ ਮਕਸੂਦਪੁਰਾ ’ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੀ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਰੰਮਤ ਕਾਰਜਾਂ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਬੰਦ ਰੱਖੀ ਜਾ ਰਹੀ ਹੈ।