ਸਿਆਸੀ ਉਲਟਫੇਰ: ਟਾਂਡਾ ਨਗਰ ਕੌਂਸਲ ਤੋਂ ਕਾਂਗਰਸ ਦਾ 20 ਸਾਲ ਪੁਰਾਣਾ ਦਬਦਬਾ ਖ਼ਤਮ, ਹੁਣ ਚੱਲੇਗਾ 'ਝਾੜੂ'
ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਨਤੀਜੇ ਘੋਸ਼ਿਤ ਕੀਤੇ ਗਏ । ਨਗਰ ਕੌਂਸਲ ਟਾਂਡਾ ਦੇ ਆਏ ਨਤੀਜਿਆਂ ਅਨੁਸਾਰ ਟਾਂਡਾ ਦੀਆਂ 15 ਸੀਟਾਂ ਚੌਂ 10 ਸੀਟਾਂ ਜਿੱਤ ਨਗਰ ਕੌਂਸਲ ਟਾਂਡਾ ਤੇ ਆਪਣੀ ਜਿੱਤ ਦੇ ਝੰਡੇ ਗੱਡੇ ਜਦਕਿ 5 ਸੀਟਾਂ ਤੇ ਕਾਂਗਰਸ ਪਾਰਟੀ ਜੇਤੂ ਰਹੀ । ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 6 ਅਤੇ ਭਾਰਤੀਆਂ ਜਨਤਾ ਪਾਰਟੀ ਦੇ 9 ਉਮੀਦਵਾਰਾਂ ਆਪਣਾ ਖਾਤਾ ਖੋਲ੍ਹਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ।
Publish Date: Fri, 29 May 2026 02:48 PM (IST)
Updated Date: Fri, 29 May 2026 02:49 PM (IST)

ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ , ਟਾਂਡਾ ਉੜਮੁੜ - ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਨਤੀਜੇ ਘੋਸ਼ਿਤ ਕੀਤੇ ਗਏ। ਨਗਰ ਕੌਂਸਲ ਟਾਂਡਾ ਦੇ ਆਏ ਨਤੀਜਿਆਂ ਅਨੁਸਾਰ ਟਾਂਡਾ ਦੀਆਂ 15 ਸੀਟਾਂ ਚੌਂ 10 ਸੀਟਾਂ ਜਿੱਤ ਨਗਰ ਕੌਂਸਲ ਟਾਂਡਾ ਤੇ ਆਪਣੀ ਜਿੱਤ ਦੇ ਝੰਡੇ ਗੱਡੇ ਜਦਕਿ 5 ਸੀਟਾਂ ਤੇ ਕਾਂਗਰਸ ਪਾਰਟੀ ਜੇਤੂ ਰਹੀ । ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 6 ਅਤੇ ਭਾਰਤੀਆਂ ਜਨਤਾ ਪਾਰਟੀ ਦੇ 9 ਉਮੀਦਵਾਰਾਂ ਆਪਣਾ ਖਾਤਾ ਖੋਲ੍ਹਣ ਵਿਚ ਪੂਰੀ ਤਰ੍ਹਾਂ ਅਸਫਲ ਰਹੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਐਮ ਕਮ ਮੁੱਖ ਚੋਣ ਅਫਸਰ ਲਵਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕਮ ਮੁੱਖ ਜਿਲਾ ਚੋਣ ਅਫਸਰ ਅੰਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਆਫ ਐਮੀਨੈਂਸ ਟਾਂਡਾ ਵਿਖੇ ਹੋਈ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਿਨਾ ਵੈਦ , ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਬਲਦੇਵ ਰਾਜ , ਵਾਰਡ ਨੰਬਰ 3 ਤੋਂ ਆਪ ਉਮੀਦਵਾਰ ਸਰੋਜ ਬਾਲਾ, ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਦਵਿੰਦਰ ਸਿੰਘ , ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ, ਵਾਰਡ ਨੰਬਰ 6 ਤੋਂ ਆਪ ਉਮੀਦਵਾਰ ਸੇਠ ਰਾਮ ਸੇਠੀ, ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਨਰਿੰਦਰ ਕੌਰ, ਵਾਰਡ ਨੰਬਰ 8 ਤੋਂ ਆਪ ਉਮੀਦਵਾਰ ਹਰਮੀਤ ਸਿੰਘ, ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਕੌਰ, ਵਾਰਡ ਨੰਬਰ 10 ਤੋਂ ਆਪ ਉਮੀਦਵਾਰ ਸੋਨੂ ਖੰਨਾ , ਵਾਰਡ ਨੰਬਰ 11 ਤੋਂ ਆਪ ਉਮੀਦਵਾਰ ਗੁਰਬਖਸ਼ ਕੌਰ, ਵਾਰਡ ਨੰਬਰ 12 ਤੋਂ ਆਪ ਉਮੀਦਵਾਰ ਹਰੀ ਕ੍ਰਿਸ਼ਨ ਸੈਣੀ , ਵਾਰਡ ਨੰਬਰ 13 ਤੋਂ ਆਪ ਉਮੀਦਵਾਰ ਪਰਮਿੰਦਰ ਕੌਰ, ਵਾਰਡ ਨੰਬਰ 14 ਤੋਂ ਆਪ ਉਮੀਦਵਾਰ ਮਨਜੀਤ ਕੌਰ ਅਤੇ ਵਾਰਡ ਨੰਬਰ 15 ਤੋਂ ਆਪ ਉਮੀਦਵਾਰ ਜਸਵੰਤ ਕੌਰ ਮੁਲਤਾਨੀ ਜੇਤੂ ਰਹੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਟਾਂਡਾ ਨਗਰ ਕੌਂਸਲ ਕਮੇਟੀ ਤੇ ਪਿਛਲੇ 20 ਸਾਲਾਂ ਤੋਂ ਕਾਂਗਰਸ ਪਾਰਟੀ ਕਾਬਜ਼ ਰਹੀ ਹੈ ਪਰ ਇਸ ਵਾਰ ਟਾਂਡਾ ਸ਼ਹਿਰ ਵਾਸੀਆਂ ਬਦਲਾਅ ਦੇ ਨਾਮ ਤੇ ਵੋਟਾਂ ਪਾ ਕੇ ਸੱਤਾਧਾਰੀ ਧਿਰ ਨੂੰ ਨਗਰ ਕੌਂਸਲ ਟਾਂਡਾ ਦੀ ਮੋਹਤਬਾਰੀ ਸੌਂਪੀ ਹੈ ।