ਲੁਟੇਰਿਆਂ ਦੀ ਭਾਲ ’ਚ ਪੁਲਿਸ ਨੇ ਖੰਘਾਲੇ ਕੈਮਰੇ
ਜਾਸ, ਜਲੰਧਰ : ਮਕਸੂਦਾਂ
Publish Date: Mon, 18 May 2026 10:08 PM (IST)
Updated Date: Mon, 18 May 2026 10:09 PM (IST)
ਜਾਸ, ਜਲੰਧਰ : ਮਕਸੂਦਾਂ ਦੇ ਵਾਰਡ ਨੰਬਰ-84 ’ਚ ਇਕ ਔਰਤ ਦੀਆਂ ਵਾਲੀਆਂ ਖੋਹ ਕੇ ਫਰਾਰ ਹੋਏ ਬਾਈਕ ਸਵਾਰ ਲੁਟੇਰਿਆਂ ਦੀ ਭਾਲ ’ਚ ਪੁਲਿਸ ਨੇ ਇਲਾਕੇ ਤੇ ਆਸ-ਪਾਸ ਦੇ ਮਾਰਗਾਂ 'ਤੇ ਲੱਗੇ ਲਗਪਗ 50 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਹੈ। ਜਾਂਚ ਦੌਰਾਨ ਕਈ ਕੈਮਰਿਆਂ 'ਚ ਸ਼ੱਕੀ ਨੌਜਵਾਨ ਦਿਖਾਈ ਦਿੱਤੇ ਹਨ, ਜਿਸ ਤੋਂ ਬਾਅਦ ਪੁਲਿਸ ਨੇ ਫੁਟੇਜ ਨੂੰ ਵੱਖ-ਵੱਖ ਥਾਣਿਆਂ ਤੇ ਜਾਂਚ ਟੀਮਾਂ ਨੂੰ ਭੇਜ ਦਿੱਤਾ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ। ਫੁਟੇਜ 'ਚ ਦਿਖਾਈ ਦੇ ਰਹੇ ਨੌਜਵਾਨਾਂ ਦੇ ਹੁਲੀਆ ਦਾ ਮਿਲਾਨ ਪਹਿਲਾਂ ਤੋਂ ਨਾਮਜ਼ਦ ਝਪਟਮਾਰਾਂ ਤੇ ਸਨੈਚਿੰਗ ਦੇ ਮਾਮਲਿਆਂ ’ਚ ਸ਼ਾਮਲ ਬਦਮਾਸ਼ਾਂ ਨਾਲ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਉਮੀਦ ਹੈ ਕਿ ਜਲਦੀ ਹੀ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਲੁਟੇਰੇ ਵਾਰਦਾਤ ਮਗਰੋਂ ਵੱਖ-ਵੱਖ ਰਸਤਿਆਂ ਰਾਹੀਂ ਫਰਾਰ ਹੋਏ ਸਨ।