ਜਾਸ, ਜਲੰਧਰ : ਬੁੱਧਵਾਰ

ਜਾਸ, ਜਲੰਧਰ : ਬੁੱਧਵਾਰ ਰਾਤ ਸ਼ਹਿਰ ਦੇ ਕੁਝ ਚੌਕਾਂ ’ਤੇ ਪੁਲਿਸ ਮੁਸਤੈਦ ਨਜ਼ਰ ਆਈ। ਮੰਗਲਵਾਰ ਰਾਤ ਬੀਐੱਸਐੱਫ ਹੈੱਡ ਕੁਆਰਟਰ ਦੇ ਬਾਹਰ ਧਮਾਕਾ ਹੋਣ ਮਗਰੋਂ ਬੁੱਧਵਾਰ ਰਾਤ ਪੁਲਿਸ ਲਾਈਨ ਤੇ ਬਾਬਾ ਬੀ.ਆਰ. ਰਾਓ ਅੰਬੇਡਕਰ ਚੌਕ ਨੂੰ ਛੱਡ ਕੇ ਲਗਪਗ ਸਾਰੇ ਚੌਕਾਂ ’ਤੇ ਪੁਲਿਸ ਮੁਲਾਜ਼ਮ ਤੇ ਪੀਸੀਆਰ ਮੌਜੂਦ ਸਨ। ਰਾਤ 10 ਵਜੇ ਮਗਰੋਂ ਜਿਨ੍ਹਾਂ ਨਾਕਾਂ ’ਤੇ ਪੁਲਿਸ ਗ਼ੈਰ-ਹਾਜ਼ਰ ਰਹਿੰਦੀ ਸੀ, ਉਥੇ ਵੀ ਪੁਲਿਸ ਟੀਮਾਂ ਮਿਲੀਆਂ। ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ’ਚ ਹਨ ਤੇ ਉਨ੍ਹਾਂ ਦਾ ਵੀਰਵਾਰ ਨੂੰ ਸ਼ਹਿਰ ’ਚ ਪ੍ਰੋਗਰਾਮ ਹੈ।
‘ਅਦਾਰਾ ਜਾਗਰਣ’ ਵੱਲੋਂ ਰਾਤ ਸਾਢੇ ਨੌਂ ਵਜੇ ਮਗਰੋਂ ਸ਼ਹਿਰ ਦੇ ਸੰਵਿਧਾਨ ਚੌਕ, ਭਗਤ ਨਾਮਦੇਵ ਚੌਕ, ਭਗਵਾਨ ਵਾਲਮੀਕਿ ਚੌਕ, ਬਾਬਾ ਬੀ.ਆਰ. ਅੰਬੇਡਕਰ ਚੌਕ, ਗੁਰੂ ਨਾਨਕ ਮਿਸ਼ਨ ਚੌਕ ਤੇ ਬੱਸ ਸਟੈਂਡ ਦਾ ਨਿਰੀਖਣ ਕੀਤਾ ਗਿਆ। ਬੁੱਧਵਾਰ ਨੂੰ ਹਾਲਾਤ ਤਸੱਲੀਜਨਕ ਮਿਲੇ। ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨੇ ਕਿਹਾ ਕਿ ਉੱਪਰੋਂ ਹੁਕਮ ਹੈ ਕਿ ਜਲੰਧਰ ਦੀ ਸੁਰੱਖਿਆ ’ਚ ਕੋਈ ਕਮੀ ਨਹੀਂ ਰਹੇ।
---
ਮੌਕੇ ਦਾ ਨਿਰੀਖਣ
ਪੁਲਿਸ ਲਾਈਨ ਦੇ ਬਾਹਰ ਸੁਰੱਖਿਆ ਨਹੀਂ
ਬੱਸ ਸਟੈਂਡ ਦੇ ਨਾਲ ਸਿਟੀ ਪੁਲਿਸ ਲਾਈਨ ਦੇ ਬਾਹਰ ਰਾਤ ਸਾਢੇ ਨੌਂ ਵਜੇ ਕੋਈ ਪੁਲਿਸ ਸੁਰੱਖਿਆ ਨਹੀਂ ਮਿਲੀ, ਇਹ ਇਕ ਸੰਵੇਦਨਸ਼ੀਲ ਇਲਾਕਾ ਹੈ। ਬੀਐੱਸਐੱਫ ਹੈੱਡ ਕੁਆਰਟਰ ਦੇ ਬਾਹਰ ਧਮਾਕਾ ਹੋਣ ਮਗਰੋਂ ਇੱਥੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਨਹੀਂ ਮਿਲੇ।
---
ਭਗਤ ਨਾਮਦੇਵ ਚੌਕ
ਰਾਤ 9 ਵਜੇ 43 ਮਿੰਟ ’ਤੇ ਭਗਤ ਨਾਮਦੇਵ ਚੌਕ 'ਤੇ ਪੁਲਿਸ ਚੌਕ ਦੇ ਤਿੰਨੇ ਪਾਸੇ ਤਾਇਨਾਤ ਸੀ। ਪੀਸੀਆਰ, ਸਰਵਿਲਾਂਸ ਵੈਨ ਤੇ ਮੁਲਾਜ਼ਮ। ਹਾਲਾਂਕਿ ਉਹ ਵਾਹਨਾਂ ਦੀ ਜਾਂਚ ਨਹੀਂ ਕਰ ਰਹੇ ਸਨ ਪਰ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਹੋਣ ਕਾਰਨ ਮੁਸ਼ਤੈਦ ਸਨ।
---
ਭਗਵਾਨ ਵਾਲਮੀਕਿ ਚੌਕ
ਭਗਵਾਨ ਵਾਲਮੀਕਿ ਚੌਕ 'ਤੇ ਪੁਲਿਸ ਦਾ ਨਾਕਾ ਸੀ, ਸਮਾਂ ਰਾਤ ਦੇ 9 ਵਜੇ 48 ਮਿੰਟ, ਜਿੱਥੇ ਚਾਰ ਮੁਲਾਜ਼ਮ ਆਉਣ-ਜਾਣ ਵਾਲਿਆਂ ਦੀ ਜਾਂਚ ਕਰ ਰਹੇ ਸਨ। ਮੁਲਾਜ਼ਮਾਂ ਨੇ ਕਿਹਾ ਕਿ ਧਮਾਕੇ ਮਗਰੋਂ ਸੁਰੱਖਿਆ ਵਧਾਈ ਗਈ ਹੈ।
---
ਡਾ. ਬੀ.ਆਰ. ਅੰਬੇਡਕਰ ਚੌਕ
ਰਾਤ 9 ਵਜੇ 48 ਮਿੰਟ 'ਤੇ ਪੂਰਾ ਚੌਕ ਖਾਲੀ ਨਜ਼ਰ ਆਇਆ। ਕੋਈ ਪੁਲਿਸ ਮੁਲਾਜ਼ਮ ਨਹੀਂ ਸੀ। ਸੰਵੇਦਨਸ਼ੀਲ ਹਾਲਾਤ ਦੇਖਦਿਆਂ ਲੱਗਦਾ ਨਹੀਂ ਕਿ ਇੱਥੇ ਸੁਰੱਖਿਆ ਦੇ ਇੰਤਜ਼ਾਮ ਪੁਖਤਾ ਹਨ।
---
ਗੁਰੂ ਨਾਨਕ ਮਿਸ਼ਨ ਚੌਕ
ਇੱਥੇ ਪੁਲਿਸ ਦੀ ਮੌਜੂਦਗੀ ਹੈ। ਸਮਾਂ ਕਰੀਬ 10 ਵਜੇ ਰਾਤ ਦਾ ਸੀ ਤੇ ਪੀਸੀਆਰ ਵੀ ਤਾਇਨਾਤ ਸੀ। ਜਲੰਧਰ ’ਚ ਧਮਾਕਾ ਹੋਇਆ, ਇੱਥੇ ਲੱਗਦਾ ਨਹੀਂ ਕਿ ਰੁਝੇਵਾਂ ’ਚ ਕੋਈ ਬਦਲਾਅ ਆਇਆ ਹੋਵੇ। ਪੁਲਿਸ ਟੀਮ ਨੇ ਕਿਹਾ ਕਿ ਉਹ ਅਕਸਰ ਮੌਜੂਦ ਰਹਿੰਦੇ ਹਨ।
---
ਸੰਧਿਵਾਨ ਚੌਕ; ਪੁਲਿਸ ਨੇ ਕਿਹਾ ਡਿਊਟੀ ਨਿਭਾਉਂਦੇ ਹਨ
ਰਾਤ ਦਾ ਸਮਾਂ 10 ਵਜੇ 5 ਮਿੰਟ, ਸ਼ਹਿਰ ਦਾ ਮੁੱਖ ਚੌਕ ਸੰਵਿਧਾਨ ਚੌਕ (ਬੀਐੱਮਸੀ) ਇੱਥੇ ਵੀ ਪੁਲਿਸ ਟੀਮ ਡਿਊਟੀ 'ਤੇ ਨਜ਼ਰ ਆਈ। ਮੁਲਾਜ਼ਮਾਂ ਨੇ ਕਿਹਾ ਕਿ ਉਹ ਅਕਸਰ ਡਿਊਟੀ ਕਰਦੇ ਹਨ।
---
ਬੱਸ ਸਟੈਂਡ ਰਾਤ 11 ਵਜੇ ਵੀ ਮੁਲਾਜ਼ਮ ਤਾਇਨਾਤ
ਜਿੱਥੇ ਅਕਸਰ ਰਾਤ ਨੂੰ ਪੁਲਿਸ ਦੇ ਗੈਰ-ਹਾਜ਼ਰ ਰਹਿਣ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ, ਬੁੱਧਵਾਰ ਰਾਤ 11 ਵਜੇ ਵੀ ਪੁਲਿਸ ਮੁਲਾਜ਼ਮ ਡਿਊਟੀ 'ਤੇ ਮਿਲੇ। ਅਕਸਰ ਇੱਥੇ ਸਨੈਚਿੰਗ ਤੇ ਦੇਹ ਵਪਾਰ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ ਪਰ ਬੁੱਧਵਾਰ ਨੂੰ ਹਾਲਾਤ ਆਮ ਵਰਗੇ ਨਜ਼ਰ ਆਏ।