ਅੱਤਵਾਦੀ ਮੁਨੀਰ ਤੇ ਅਨਿਲ ਦਾ ਮਿਲਿਆ 7 ਦਿਨ ਦਾ ਰਿਮਾਂਡ
ਅਤੰਕੀ ਮੁਨੀਰ ਖਾਨ ਤੇ ਅਨਿਲ ਦਾ ਪੁਲਿਸ ਨੇ ਲਿਆ 7 ਦਿਨ ਦਾ ਰਿਮਾਂਡ
Publish Date: Fri, 15 May 2026 10:48 PM (IST)
Updated Date: Fri, 15 May 2026 10:51 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਬੀਐੱਸਐੱਫ ਹੈੱਡ ਕੁਆਰਟਰ ਸਾਹਮਣੇ 5 ਮਈ ਦੀ ਰਾਤ ਨੂੰ ਆਈਈਡੀ ਧਮਾਕਾ ਕਰਨ ਦੇ ਮਾਮਲੇ ’ਚ ਬੀਤੇ ਦਿਨੀਂ ਬੱਸ ’ਚ ਬੈਠ ਕੇ ਜਾਂਦੇ ਸਮੇਂ ਗਿ੍ਰਫਤਾਰ ਕੀਤੇ ਗਏ 28 ਸਾਲ ਦੇ ਅੱਤਵਾਦੀ ਮੁਨੀਰ ਖਾਨ ਤੇ ਵੀਡੀਓਗ੍ਰਾਫੀ ਕਰਨ ਵਾਲੇ ਅਨਿਲ ਸ਼ਰਮਾ ਨੂੰ ਅਦਾਲਤ ’ਚ ਪੇਸ਼ ਕਰ ਕੇ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਵੱਲੋਂ ਅਦਾਲਤ ’ਚ ਪੇਸ਼ ਕਰ ਕੇ ਇਨ੍ਹਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਇਨ੍ਹਾਂ ਦੋਵਾਂ ਨੂੰ 7 ਦਿਨ ਦੇ ਰਿਮਾਂਡ ’ਤੇ ਭੇਜੇ ਜਾਣ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਇਹ ਦੋਵੋਂ ਬੱਸ ’ਚ ਬੈਠ ਕੇ ਅੰਮਿ੍ਰਤਸਰ ਜਾ ਰਹੇ ਸਨ ਤੇ ਇਸੇ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਤੇ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਇਨ੍ਹਾਂ ਦਾ ਇੰਸਟਾਗਰਾਮ ਰਾਹੀਂ ਪਾਕਿਸਤਾਨ ਦੇ ਡੋਨ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਹੋਇਆ, ਜਿਸ ਤੋਂ ਬਾਅਦ ਇਨ੍ਹਾਂ ਇਹ ਸਾਰੀ ਯੋਜਨਾ ਬਣਾਈ। ਇਸ ਦੌਰਾਨ ਅਨਿਲ ਸ਼ਰਮਾ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਸ ਧਮਾਕੇ ਦੀ ਲਾਈਵ ਵੀਡੀਓ ਸ਼ਾਹਿਜ਼ਾਦ ਭੱਟੀ ਨੂੰ ਵਿਖਾਈ ਤੇ ਕਿਹਾ ਕਿ ਸਾਹਿਬ ਕੰਮ ਹੋ ਗਿਆ ਹੈ ਤੇ ਇਸ ਮਗਰੋਂ ਬੱਸ ’ਚ ਬੈਠ ਕੇ ਚਲਾ ਗਿਆ। ਪੁਲਿਸ ਨੂੰ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਹੋਰ ਅਹਿਮ ਜਾਣਕਾਰੀਆਂ ਮਿਲਣ ਦੀ ਆਸ ਹੈ।