ਪੁਲਿਸ ਰਿਮਾਂਡ ਦੌਰਾਨ ਖੋਹਿਆ ਮੋਬਾਈਲ ਪੁਲਿਸ ਨੇ ਕੀਤਾ ਬਰਾਮਦ
ਪੁਲਿਸ ਰਿਮਾਂਡ ਦੌਰਾਨ ਇਕ ਹੋਰ ਵਾਰਦਾਤ ਵਿਚ ਖੋਹ ਕੀਤਾ ਮੋਬਾਈਲ ਪੁਲਿਸ ਨੇ ਬਰਾਮਦ ਕੀਤਾ
Publish Date: Mon, 11 May 2026 08:01 PM (IST)
Updated Date: Mon, 11 May 2026 08:03 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਦੀ ਪੁਲਿਸ ਨੇ ਲੋਕਾਂ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤੇ ਤਿੰਨ ਲੁਟੇਰਿਆਂ ਨੂੰ ਰਿਮਾਂਡ ਤੇ ਲੈ ਕੇ ਇਕ ਹੋਰ ਵਾਰਦਾਤ ’ਚ ਖੋਹਿਆ ਮੋਬਾਈਲ ਬਰਾਮਦ ਕੀਤਾ ਹੈ। ਥਾਣਾ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਡਿਪਸ ਸਕੂਲ ਸੁਰਾਨੂਸੀ ਬਿੱਧੀਪੁਰ ਰੋਡ ਦੇ ਲਾਗੇ ਇੱਕ ਔਰਤ ਕੋਲੋਂ ਤਿੰਨ ਨੌਜਵਾਨਾਂ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਮੋਬਾਈਲ ਫੋਨ ਖੋਹ ਕਰਨ ਮੌਕੇ ਲੋਕਾਂ ਨੇ ਕਾਬੂ ਕੀਤੇ ਤਿੰਨਾਂ ਨੌਜਵਾਨਾਂ ਨੂੰ ਮੋਟਰ ਸਾਈਕਲ ਤੇ ਖੋਹੇ ਮੋਬਾਈਲ ਫੋਨ ਸਮੇਤ ਪੁਲਿਸ ਨੂੰ ਸੌਪੇ ਸਨ। ਮੌਕੇ ’ਤੇ ਸੀਮਾ ਪਤਨੀ ਨਰਿੰਦਰ ਕੁਮਾਰ ਵਾਸੀ ਮਕਾਨ ਨੰਬਰ-1, ਪਿੰਡ ਅਮਾਨਤਪੁਰ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ ਨੇ ਬਿਆਨ ਦਿੱਤਾ ਕਿ ਉਹ ਸ਼ਾਮ ਤਕਰੀਬਨ 7 ਵਜੇ ਆਪਣੇ ਘਰੇਲੂ ਕੰਮ ਲਈ ਆਪਣੀ ਐਕਟਿਵਾ ’ਤੇ ਜਾ ਰਹੀ ਸੀ ਤਾਂ ਡਿਪਸ ਸਕੂਲ ਸੂਰਾਨਸੀ ਨਜ਼ਦੀਕ ਉਹ ਆਪਣੇ ਫੋਨ ’ਤੇ ਗੱਲ ਕਰ ਰਹੀ ਸੀ ਤਾਂ ਮੇਰੇ ਪਿੱਛੋਂ ਤਿੰਨ ਨੌਜਵਾਨ ਮੋਟਰ ਸਾਈਕਲ ਪੀ ਬੀ 09-ਏ ਆਰ-8552 ਹੀਰੋ ਸਪਲੈਂਡਰ ’ਤੇ ਸਵਾਰ ਹੋ ਕੇ ਆਏ ਤੇ ਉਸਦਾ ਮੋਬਾਈਲ ਫੋਨ ਖੋਹ ਕਰਕੇ ਸੂਰਾਨਸੀ ਫਾਟਕ ਵੱਲ ਫਰਾਰ ਹੋ ਗਏ। ਰੌਲਾ ਪਾਇਆ ਤਾਂ ਤਿੰਨੇ ਨੌਜਵਾਨਾਂ ਦੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਰਕੇ ਥੋੜ੍ਹੀ ਦੂਰ ਜਾ ਕੇ ਸਲਿਪ ਹੋ ਗਿਆ ਤੇ ਲੋਕਾਂ ਨੇ ਉਨ੍ਹਾਂ ਤਿੰਨਾਂ ਨੂੰ ਮੋਟਰ ਸਾਈਕਲ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਕਾਬੂ ਕੀਤਾ ਗਏ ਲੁਟੇਰਿਆਂ ਨੇ ਆਪਣਾ ਨਾਂ ਸੁਖਵੀਰ ਸਿੰਘ ਉਰਫ ਲਾਲੋ ਵਾਸੀ ਪੱਤੀ ਬਾਦਲਪੁਰ, ਪਿੰਡ ਲੱਖਣ ਕੇ ਪੱਡੇ, ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ, ਸੁਖਪ੍ਰੀਤ ਸਿੰਘ ਉਰਫ ਸੁੱਖ ਵਾਸੀ ਪੱਤੀ ਬਾਦਲਪੁਰ, ਪਿੰਡ ਲੱਖਣ ਕੇ ਪੱਡੇ, ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਤੇ ਤੀਰਥ ਸਿੰਘ ਉਰਫ ਜਾਦੂ ਵਾਸੀ ਪੱਤੀ ਬਾਦਲਪੁਰ, ਪਿੰਡ ਲੱਖਣ ਕੇ ਪੱਡੇ, ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੱਸੇ। ਇਨ੍ਹਾਂ ਵਿਰੁੱਧ ਜੁਰਮ 304(2).317(2).35) ਬੀਐੱਨਐੱਸ ਤਹਿਤ ਕੇਸ ਦਰਜ ਕਰਕੇ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ। ਲੁਟੇਰਿਆਂ ਨੇ ਹੋਰ ਵਾਰਦਾਤ ਸਬੰਧੀ ਮੰਨਿਆ ਕਿ ਕਰਤਾਰਪੁਰ ਵਿੱਚ ਸਥਿਤ ਗੁਰੂਦੁਆਰਾ ਗੰਗਸਰ ਨੇੜਿਓਂ ਔਰਤ ਕੋਲੋਂ ਮੋਬਾਈਲ ਫੋਨ ਖੋਹਿਆ ਸੀ। ਲੁੱਟ ਦਾ ਸ਼ਿਕਾਰ ਹੋਈ ਔਰਤ ਹਰਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਕਾਹਲਵਾਂ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਕੋਲੋਂ ਫੋਨ ਦੀ ਸ਼ਨਾਖਤ ਕਰਵਾਈ ਗਈ ਹੈ। ਲੁਟੇਰਿਆਂ ਕੋਲੋਂ ਹੋਰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।