ਪੁਲਿਸ ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ’ਚ ਗੱਡੇ ਝੰਡੇ
ਪੁਲਿਸ ਡੀਏਵੀ ਸਕੂਲ ਦੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਸ਼ਾਨਦਾਰ ਰਹੇ
Publish Date: Wed, 13 May 2026 08:52 PM (IST)
Updated Date: Wed, 13 May 2026 08:54 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਨੇ 12ਵੀਂ ਜਮਾਤ ਦੀ ਪ੍ਰੀਖਿਆ ’ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਸਕੂਲ ਦੇ 410 ਵਿਦਿਆਰਥੀਆਂ ਨੇ ਸੀਬੀਐੱਸਈ ਦੀ ਪ੍ਰੀਖਿਆ ਦਿੱਤੀ ਤੇ ਸਾਰੇ ਪਾਸ ਹੋਏ। ਕਾਮਰਸ ਗਰੁੱਪ ਵਿੱਚੋ ਖੁਸ਼ੀ ਅਗਰਵਾਲ ਨੇ 98.2 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਗੁਰਕੀਰਤ ਸਿੰਘ ਨੇ 95.2 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਸ਼ਾਸ਼ਵਤ ਮਲਿਕ ਨੇ 94.8 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਤੇ ਆਰਿਤ ਮਹਿਤਾ ਨੇ 94.6 ਫੀਸਦੀ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਹਿਊਮੈਨਿਟੀਜ਼ ਗਰੁੱਪ ਵਿੱਚੋਂ ਰਨੀਤਾ ਨੇ 96.6 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ, ਮਿਸ਼ੀਤਾ ਰਾਠੌਰ ਨੇ 95.2 ਫੀਸਦੀ ਅੰਕਾਂ ਨਾਲ ਦੂਜਾ ਸਥਾਨ, ਅਦਵਿੱਤਿਆ ਸਿੰਘ ਨੇ 95 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਤੇ ਮਹਿਮਾ ਭੱਲਾ ਨੇ 94.8 ਫੀਸਦੀ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਨਾਨ-ਮੈਡੀਕਲ ਗਰੁੱਪ ਵਿੱਚੋਂ ਜਤਿਨ ਗਰਗ ਨੇ 94.6 ਫੀਸਦੀ ਨਾਲ ਪਹਿਲਾ ਸਥਾਨ, ਅਥਰਵ ਠਾਕੁਰ ਨੇ 92 ਫੀਸਦੀ ਅੰਕਾਂ ਨਾਲ ਦੂਜਾ ਸਥਾਨ, ਅਕਾਂਕਸ਼ ਅੰਗ੍ਰਿਸ਼ ਸ਼ਰਮਾ ਨੇ 91.2 ਫੀਸਦੀ ਨਾਲ ਤੀਜਾ ਸਥਾਨ ਤੇ ਨਿਰਾਲੀ ਚੌਹਾਨ ਨੇ 90 ਫੀਸਦੀ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਗਰੁੱਪ ਵਿੱਚੋਂ ਸੁਹਾਨੀ ਨੇ 89 ਫੀਸਦੀ ਨਾਲ ਪਹਿਲਾ ਸਥਾਨ, ਸਮ੍ਰਿਤੀ ਨੇ 87 ਫੀਸਦੀ ਨਾਲ ਦੂਜਾ ਸਥਾਨ ਤੇ ਸ਼ਬਦ ਪਾਠਕ ਨੇ 86.6 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ l 89 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸੁਪਰਵਾਈਜ਼ਰ ਰਾਜ ਕੁਮਾਰ ਵੀ ਇਸ ਮੌਕੇ ਮੌਜੂਦ ਸਨ।