ਪੁਲਿਸ ਨੇ ਨਾਕਾ ਲਗਾ ਕੇ ਵਾਹਨਾਂ ਦੀ ਕੀਤੀ ਜਾਂਚ
ਵਾਹਨ ਚਾਲਕ ਸੜਕ ’ਤੇ
Publish Date: Sat, 16 May 2026 07:02 PM (IST)
Updated Date: Sun, 17 May 2026 04:12 AM (IST)

ਵਾਹਨ ਚਾਲਕ ਸੜਕ ’ਤੇ ਚਲਦਿਆਂ ਗਜ਼ਾਤ ਰੱਖਣ ਪੂਰੇ : ਤਜਿੰਦਰ ਸਿੰਘ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ-ਕਪੂਰਥਲਾ ਮੁੱਖ ਮਾਰਗ ’ਤੇ ਰਹੀਮਪੁਰ ਗੇਟ ਤੋਂ ਅੱਗੇ ਬਣ ਰਹੇ ਨਵੇਂ ਹਾਈਵੇ ਦੇ ਪੁਲ ਥੱਲੇ ਐੱਸਆਈ ਤਜਿੰਦਰ ਸਿੰਘ ਦੀ ਅਗਵਾਈ ਹੇਠ ਨਕੋਦਰ ਦੀ ਪੀਸੀਆਰ ਟੀਮ ਨੇ ਨਾਕਾ ਲਗਾ ਕੇ ਵਾਹਨਾਂ ਦੀ ਵਿਸ਼ੇਸ਼ ਜਾਂਚ ਕੀਤੀ। ਐੱਸਆਈ ਤਜਿੰਦਰ ਸਿੰਘ ਨੇ ਦੱਸਿਆ ਕਿ ਭੈੜੇ ਆਨਸਰਾਂ ’ਤੇ ਨਜ਼ਰ ਰੱਖਣ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਪੀਸੀਆਰ ਟੀਮ ਵੱਲੋਂ ਗਸ਼ਤ ਜਾਰੀ ਹੈ ਤੇ ਨਾਕੇ ਲਗਾ ਕੇ ਵਾਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਹਨਾਂ ਵਾਹਨਾਂ ਦੇ ਕਾਗਜ਼ਾਤ ਅਧੂਰੇ ਸਨ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਹੈ। ਉਨਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਰਗਾਂ ’ਤੇ ਚਲਦੇ ਸਮੇਂ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਤੇ ਹੈਲਮੇਟ ਤੇ ਸੀਟ ਬੈਲਟ ਵੀ ਲਾ ਕੇ ਰੱਖਣ, ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋ ਸਕੇ ਤੇ ਨਾ ਹੀ ਉਨ੍ਹਾਂ ਦਾ ਸਮਾਂ ਖਰਾਬ ਹੋ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਸੇਵਾ ਲਈ ਹੈ ਤੇ ਇਸ ਲਈ ਆਮ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪੁਲਿਸ ਵੱਲੋਂ ਰੋਜ਼ਾਨਾ ਹੀ ਪੀਸੀਆਰ ਟੀਮ ਦੀ ਗਸ਼ਤ ਜਾਰੀ ਰਹੇਗੀ। ਵਰਣਨਯੋਗ ਹੈ ਕਿ ਇਸ ਦੌਰਾਨ ਨਾਕੇ ’ਤੇ ਪੁਲਿਸ ਨੂੰ ਵੇਖ ਕੇ ਕੁਝ ਵਾਹਨ ਪਿਛਾਂਹ ਵੱਲ ਨੂੰ ਮੁੜਦੇ ਦਿਖਾਈ ਵੀ ਦਿੱਤੇ। ਇਸ ਮੌਕੇ ਐੱਸਆਈ ਤਜਿੰਦਰ ਸਿੰਘ ਦੇ ਨਾਲ ਹੈੱਡ ਕਾਂਸਟੇਬਲ ਮਨਦੀਪ ਸਿੰਘ ਮੱਲ੍ਹੀ ਵੀ ਹਾਜ਼ਰ ਸਨ।