ਪੁਲਿਸ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਕਾਬੂ
ਪੁਲਿਸ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਕਾਬੂ
Publish Date: Wed, 29 Apr 2026 10:55 PM (IST)
Updated Date: Wed, 29 Apr 2026 10:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇੱਕ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਰੇਲਵੇ ਲਾਈਨਾਂ ਦੇ ਨਾਲ-ਨਾਲ ਕੱਚੇ ਰਸਤੇ ਵੱਲ ਜਾ ਰਹੀ ਸੀ ਤਾਂ ਪਿੰਡ ਨੰਦਨਪੁਰ ਵਲੋਂ ਕੱਚੇ ਰਸਤੇ ਰਾਹੀਂ ਮੁਹੱਲਾ ਸ਼ੀਤਲ ਨਗਰ ਨੇੜੇ ਨਾਗਰਾ ਜਲੰਧਰ ਵੱਲ ਪੈਦਲ ਆ ਰਿਹਾ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਦੇ ਸਮੇਂ ਮੋਮੀ ਲਿਫਾਫਾ ਕੱਚੇ ਰਸਤੇ ਸੁੱਟ ਕੇ ਦੌੜਨ ਲੱਗਾ। ਇਸ ਦੌਰਾਨ ਐੱਸਆਈ ਨੇ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਸ਼ੱਕ ਦੇ ਅਧਾਰ ’ਤੇ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਗਗਨਦੀਪ ਉਰਫ ਗੱਗੂ ਵਾਸੀ ਮਕਾਨ ਨੰਬਰ 216, ਜਿੰਦਾ ਰੋਡ, ਅਸ਼ੋਕ ਵਿਹਾਰ, ਮਕਸੂਦਾਂ, ਜਲੰਧਰ ਹਾਲ ਵਾਸੀ ਪਿੰਡ ਲਿੱਧੜਾ ਨੇੜੇ ਜ਼ਾਹਰ ਪੀਰ ਦੀ ਜਗ੍ਹਾ ਜਲੰਧਰ ਦੱਸਿਆ। ਉਸ ਵੱਲੋਂ ਕੱਚੇ ਰਸਤੇ ਦੇ ਕਿਨਾਰੇ ਸੁੱਟੇ ਗਏ ਮੋਮੀ ਲਿਫਾਫੇ ਨੂੰ ਚੁੱਕ ਕੇ ਚੈਕ ਕੀਤਾ ਤਾਂ ਉਸ ਵਿੱਚੋਂ 11 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਵਿਰੁੱਧ ਜੁਰਮ 21-61-85 ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।