ਜਾਅਲੀ ਮਹੰਤ ਬਣਿਆ ਨਸ਼ਾ ਕਰਦਾ ਪੁਲਿਸ ਅੜਿੱਕੇ
ਨਸ਼ਾ ਕਰਦਾ ਜਾਅਲੀ ਮਹੰਤ ਬਣਿਆ ਲੜਕਾ ਪੁਲਿਸ ਕੀਤਾ ਕਾਬੂ
Publish Date: Wed, 13 May 2026 07:38 PM (IST)
Updated Date: Thu, 14 May 2026 04:12 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਦੀ ਪੁਲਿਸ ਨੇ ਜਾਅਲੀ ਮਹੰਤ ਬਣੇ ਲੜਕੇ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸ਼ਹੀਦ ਭਗਤ ਸਿੰਘ ਕਾਲੋਨੀ ਨਜ਼ਦੀਕ ਪੁਲ਼ ਹੇਠ ਮਹੰਤ ਦੇ ਰੂਪ ’ਚ ਨਸ਼ਾ ਕਰ ਰਹੇ ਲੜਕੇ ਨੂੰ ਕਾਬੂ ਕਰਨ ਉਪਰੰਤ ਜਦ ਥਾਣੇ ਲਿਜਾਇਆ ਗਿਆ ਤਾਂ ਉਸ ਦੀ ਤਲਾਸ਼ੀ ਲੈਣ ’ਤੇ ਸਾਹਮਣੇ ਆਇਆ ਕਿ ਉਹ ਮਹੰਤ ਨਹੀਂ, ਬਲਕਿ ਆਮ ਨੌਜਵਾਨ ਹੈ, ਉਸਦੇ ਸਾਰੇ ਵਸਤਰ ਬਦਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਉਸ ਵਿਰੁੱਧ ਕੇਸ ਦਰਜ ਕਰ ਕੇ ਨਸ਼ਾ ਛੁਡਾਊ ਕੇਂਦਰ ’ਚ ਭੇਜਿਆ ਜਾਵੇਗਾ। ਮੁਲਜ਼ਮ ਦੀ ਪਛਾਣ ਨਿਤਿਨ ਕੌਸ਼ਲ ਵਾਸੀ ਹਰਦਿਆਲ ਨਗਰ, ਲੰਮਾ ਪਿੰਡ ਚੌਕ, ਜਲੰਧਰ ਵਜੋਂ ਹੋਈ ਹੈ।