ਬਚਤ ਕਰਨ ਸਬੰਧੀ ਪੀਐੱਮ ਦੀ ਅਪੀਲ ਦੇਸ਼ ਹਿੱਤਾਂ ਲਈ ਸਾਰਥਕ : ਖੇਮਕਰਨੀ
ਪਾਕਿ ਸਰਹੱਦ ਖੋਲ੍ਹਣ ਬਾਰੇ
Publish Date: Fri, 15 May 2026 06:35 PM (IST)
Updated Date: Fri, 15 May 2026 06:36 PM (IST)
ਪਾਕਿ ਸਰਹੱਦ ਖੋਲ੍ਹਣ ਬਾਰੇ ਸੰਘ ਆਗੂ ਸ਼੍ਰੀ ਦੱਤਾਤ੍ਰੇਅ ਦਾ ਸੁਝਾਅ ਸਵਾਗਤਯੋਗ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰੈੱਸ ਕੌਂਸਲ ਆਫ ਇੰਡੀਆ ਦੇ ਸਾਬਕਾ ਮੈਂਬਰ ਓਮ ਪ੍ਰਕਾਸ਼ ਖੇਮਕਰਨੀ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਾਸੀਆਂ ਨੂੰ ਤੇਲ ਦੀ ਬਚਤ ਕਰਨ ਤੇ ਸੋਨਾ ਇਕ ਸਾਲ ਤੱਕ ਨਾ ਖਰੀਦਣ ਦੀ ਅਪੀਲ ਧਿਆਨ ਦੇਣ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਪ੍ਰਧਾਨ ਮੰਤਰੀ ਦੀ ਅਪੀਲ ਦੀ ਜ਼ੋਰਦਾਰ ਹਮਾਇਤ ਕਰਨੀ ਚਾਹੀਦੀ ਹੈ। ਸਾਰੀ ਵਿਰੋਧੀ ਧਿਰਾਂ ਨੂੰ ਕੌਮਾਂਤਰੀ ਆਰਥਿਕ ਸੰਕਟ ਵੇਲੇ ਰਚਨਾਤਮਕ ਸੁਝਾਅ ਦੇਣ ਚਾਹੀਦਾ ਹੈ ਤੇ ਸਰਕਾਰ ਉਨ੍ਹਾਂ ’ਤੇ ਸਹੀ ਢੰਗ ਨਾਲ ਧਿਆਨ ਦੇਵੇ।
ਖੇਮਕਰਨੀ ਨੇ ਅੱਗੇ ਕਿਹਾ ਕਿ ਆਰਐੱਸਐੱਸ ਦੇ ਆਗੂ ਸ੍ਰੀ ਦੱਤਾਤ੍ਰੇਅ ਹੋਸਬੋਲੇ ਨੇ ਪਾਕਿਸਤਾਨ ਪ੍ਰਤੀ ਨੀਤੀ ’ਚ ਕੁਝ ਤਬਦੀਲੀ ਕਰਨ, ਸਰਹੱਦ ਰਾਹੀਂ ਵਪਾਰ ਬਹਾਲ ਕਰਨ ਤੇ ਵੀਜ਼ਾ ਸਹੂਲਤ ਮੁੜ ਤੋਂ ਸ਼ੁਰੂ ਕਰਨ ਦੇ ਵੱਡਮੁੱਲੇ ਸੁਝਾਅ ਦੀ ਵੀ ਹਮਾਇਤ ਕੀਤੀ ਹੈ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਆਪਣੀ ਵਿਦੇਸ਼ ਨੀਤੀ ’ਚ ਕੁਝ ਅਜਿਹੀ ਤਬਦੀਲੀ ਜ਼ਰੂਰ ਲਿਆਵੇ ਤਾਂ ਕਿ ਭਾਰਤ-ਪਾਕਿਸਤਾਨ ਦੀ ਜਨਤਾ ਆਪਸ ’ਚ ਸਿੱਧੇ ਤੇ ਬੇਰੋਕ-ਟੋਕ ਮੇਲਜੋਲ ਕਰ ਸਕੇ।