ਅਭਿਆਸ ਦੌਰਾਨ ਦੌੜਨ ਪਹੁੰਚੇ ਖਿਡਾਰੀ ਦੀ ਗਰਦਨ ’ਚ ਧਸਿਆ ਭਾਲਾ, ਮੌਤ
ਉੱਤਰਾਖੰਡ ’ਚ ਸਰਕਾਰੀ ਪਾਲੀਟੈਕਨੀਕ
Publish Date: Sun, 19 Apr 2026 12:37 AM (IST)
Updated Date: Sun, 19 Apr 2026 12:39 AM (IST)

ਉੱਤਰਾਖੰਡ ’ਚ ਸਰਕਾਰੀ ਪਾਲੀਟੈਕਨੀਕ ਕਾਲਜ ਦੇ ਸਾਲਾਨਾ ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਹਾਦਸਾ ਜਾਸ, ਚੰਪਾਵਤ ਉੱਤਰਾਖੰਡ ’ਚ ਚੰਪਾਵਤ ਸਥਿਤ ਸਰਕਾਰੀ ਪਾਲੀਟੈਕਨੀਕ ਕਾਲਜ ਦੇ ਸਾਲਾਨਾ ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਭਿਆਸ ਦੌਰਾਨ ਸੁੱਟਿਆ ਗਿਆ ਭਾਲਾ ਦੌੜ ’ਚ ਹਿੱਸਾ ਲੈਣ ਪਹੁੰਚੇ ਖਿਡਾਰੀ ਦੀ ਗਰਦਨ ’ਚ ਜਾ ਧਸਿਆ। ਗੰਭੀਰ ਰੂਪ ਨਾਲ ਜ਼ਖਮੀ ਖਿਡਾਰੀ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਕੁਝ ਦੇਰ ਬਾਅਦ ਹੀ ਉਸਨੇ ਦਮ ਤੋੜ ਦਿੱਤਾ। ਪਾਲੀਟੈਕਨੀਕ ਕਾਲਜ ’ਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਦੂਜੇ ਸਾਲ ਦੇ ਵਿਦਿਆਰਥੀ 20 ਸਾਲਾ ਸੋਮੰਦਰ ਸਿੰਘ ਬੋਹਰਾ 100 ਮੀਟਰ ਦੌੜ ’ਚ ਹਿੱਸਾ ਲੈਣ ਮੈਦਾਨ ’ਚ ਪਹੁੰਚਿਆ ਸੀ। ਸਵੇਰੇ ਨੌ ਵਜੇ ਮੈਦਾਨ ਦੇ ਇਕ ਕਿਨਾਰੇ ’ਤੇ ਫੁੱਟਬਾਲ ਖੇਡ ਰਹੇ ਬਾਹਰੀ ਖਿਡਾਰੀਆਂ ਨਦੀ ਬਾਲ ਮੈਦਾਨ ਦੇ ਰਨਿੰਗ ਟ੍ਰੈਕ ’ਤੇ ਆ ਗਈ। ਸੋਮੇਂਦਰ ਫੁੱਟਬਾਲ ਨੂੰ ਬਾਹਰ ਸੁੱਟਣ ਲੱਗਾ। ਇਸ ਦੌਰਾਨ ਜੈਵਲਿਨ ਥ੍ਰੋ ਦੇ ਅਭਿਆਸ ਦੌਰਾਨ ਸੁੱਟਿਆ ਗਿਆ ਭਾਲਾ ਸੋਮੇਂਦਰ ਦੀ ਗਰਦਨ ’ਚ ਵੜ ਗਿਆ। ਲਹੂਲੁਹਾਨ ਵਿਦਿਆਰਥੀ ਜ਼ਮੀਨ ’ਤੇ ਡਿੱਗ ਗਿਆ। ਇਸ ਨਾਲ ਮੈਦਾਨ ’ਚ ਅਫਰਾ ਤਫਰੀ ਮੱਚ ਗਈ। ਅਧਿਆਪਕਾਂ ਨੇ ਗਰਦਨ ’ਚੋਂ ਭਾਲਾ ਕੱਢਿਆ ਤੇ ਹਸਪਤਾਲ ਪਹੁੰਚਾਇਆ। ਜ਼ਿਲ੍ਹਾ ਹਸਪਤਾਲ ਦੇ ਪੀਐੱਮਐੱਸ ਡਾ. ਐੱਚਐੱਸ ਹਯਾਂਕੀ ਨੇ ਕਿਹਾ ਕਿ ਹਸਪਤਾਲ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਵਿਦਿਆਰਥੀ ਦੀ ਮੌਤ ਹੋ ਗਈ। ਭਾਲਾ ਵਿਦਿਆਰਥੀ ਦੀ ਗਰਦਨ ’ਚ ਲੱਗਾ ਸੀ। ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਚੰਪਾਵਤ ਵਾਸੀ ਸੋਮੇਂਦਰ ਦੇ ਪਿਤਾ ਭੂਪਾਲ ਸਿੰਘ ਬੋਹਰਾ ਗੁਜਰਾਤ +’ਚ ਨੌਕਰੀ ਕਰਦੇ ਹਨ। ਸੋਮੇਂਦਰ ਜੂਪ (ਚੰਪਾਵਤ) ’ਚ ਭੁਆ ਦੇ ਘਰ ’ਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਸਵੇਰੇ ਉਹ ਘਰੋਂ ਨਾਸ਼ਤਾ ਕਰਕੇ ਖੇਡ ਮੁਕਾਬਲੇ ’ਚ ਹਿੱਸਾ ਲੈਣ ਲਈ ਨਿਕਲਿਆ ਸੀ। ਇਸ ਘਟਨਾ ਦੇ ਬਾਅਦਮੁਕਾਬਲਾ ਮੁਲਤਵੀਕਰ ਦਿੱਤਾ ਗਿਆ ਹੈ।