ਫਿਲੌਰ ਪੁਲਿਸ ਵੱਲੋਂ 683 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, ਟਰੱਕ ਚਾਲਕ ਕਾਬੂ
ਫਿਲੌਰ ਪੁਲਿਸ ਵੱਲੋਂ 683 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, ਟਰੱਕ ਚਾਲਕ ਕਾਬੂ
Publish Date: Sat, 13 Dec 2025 10:31 PM (IST)
Updated Date: Sat, 13 Dec 2025 10:33 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਪੁਲਿਸ ਨੇ ਇਕ ਟਰੱਕ ’ਚੋਂ 683 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਮੁੱਖ ਅਫਸਰ ਥਾਣਾ ਫਿਲੌਰ ਤੇ ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਚਲਾਏ ਜਾ ਰਹੇ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਨਜ਼ਦੀਕ ਪੁਰਾਣਾ ਬੱਸ ਅੱਡਾ ਫਿਲੌਰ ਤੋਂ ਟਰੱਕ ਨੰਬਰ ਆਰਜੇ-14-ਜੀਜੇ-3562 (ਟਾਟਾ ਬੰਦ ਬਾਡੀ) ਨੂੰ ਕਾਬੂ ਕੀਤਾ ਗਿਆ। ਟਰੱਕ ਚਾਲਕ ਦੀ ਪਛਾਣ ਮਨੋਜ ਛਾਜੂ ਰਾਮ ਰਾਜਪੂਤ ਵਾਸੀ ਪਿੰਡ ਸਹਿਜ਼ਗੰਜ, ਨਵੀਂ ਨਗਰੀ ਨੇੜੇ ਪਰਸ਼ੂ ਰਾਮ ਦਾ ਭੱਠਾ, ਥਾਣਾ ਸ਼ਹਿਜ਼ਗੰਜ, ਜ਼ਿਲ੍ਹਾ ਬਡੋਦਰਾ (ਗੁਜਰਾਤ) ਵਜੋਂ ਹੋਈ ਹੈ। ਗੱਡੀ ਦੀ ਤਲਾਸ਼ੀ ਦੌਰਾਨ ਟਰੱਕ ’ਚੋਂ ਵੱਖ-ਵੱਖ ਮਾਰਕਿਆਂ ਦੀਆਂ 683 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈਆਂ। ਇਸ ਮਾਮਲੇ ’ਚ ਥਾਣਾ ਫਿਲੌਰ ’ਚ ਮੁਕੱਦਮਾ ਨੰਬਰ 404 ਮਿਤੀ 12.12.2025 ਅਧੀਨ ਧਾਰਾ 61/1/14 ਐਕਸਾਈਜ਼ ਐਕਟ ਤਹਿਤ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਸ਼ਰਾਬ ਫਿਲੌਰ ਸ਼ਹਿਰ ਤੇ ਨੇੜਲੇ ਪਿੰਡਾਂ ’ਚ ਸਪਲਾਈ ਕੀਤੀ ਜਾਣੀ ਸੀ। ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਜਾਂਚ ਕੀਤੀ ਜਾ ਰਹੀ ਹੈ।