ਲੋਕਾਂ ਨੇ ਸਾਬਿਤ ਕੀਤਾ ਕਿ ਭਾਜਪਾ ਹੀ ਦੇਸ਼ ਲਈ ਹੈ ਬਿਹਤਰ : ਐਡਵੋਕੇਟ ਕਾਹਲੋਂ
ਬੀਤੇ ਦਿਨ ਦੇਸ਼ ਦੇ ਚਾਰ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨ ਸੂਬਿਆਂ 'ਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਨੇ ਲੋਕਾਂ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧਦੀ ਜਾ ਰਹੀ ਲੋਕਪਿ੍ਰਯਤਾ ਨੂੰ ਜਗ ਜਾਹਰ ਕਰ ਦਿੱਤਾ ਹੈ।
Publish Date: Tue, 05 Dec 2023 02:56 AM (IST)
Updated Date: Tue, 05 Dec 2023 02:56 AM (IST)

ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਬੀਤੇ ਦਿਨ ਦੇਸ਼ ਦੇ ਚਾਰ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨ ਸੂਬਿਆਂ 'ਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਨੇ ਲੋਕਾਂ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧਦੀ ਜਾ ਰਹੀ ਲੋਕਪਿ੍ਰਯਤਾ ਨੂੰ ਜਗ ਜਾਹਰ ਕਰ ਦਿੱਤਾ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਸੀਨੀਅਰ ਲੀਡਰ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਨੇ ਕੀਤਾ। ਐਡਵੋਕੇਟ ਕਾਹਲੋਂ ਨੇ ਕਿਹਾ ਕਿ ਤਿੰਨਾਂ ਸੂਬਿਆਂ 'ਚ ਭਾਜਪਾ ਦੀ ਹੋਈ ਇਸ ਸ਼ਾਨਦਾਰ ਜਿੱਤ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਾਰੰਟੀਸ਼ੁਦਾ ਸਹੂਲਤਾਂ, ਲੋਕ ਭਲਾਈ ਨੀਤੀਆਂ 'ਤੇ ਪੂਰਾ ਯਕੀਨ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹੀ ਭਾਰਤ ਦੇਸ਼ ਬੁਲੰਦੀਆਂ ਨੂੰ ਛੂਹੇਗਾ। ਉਨਾਂ੍ਹ ਕਿਹਾ ਕਿ ਇਹ ਜਿੱਤ ਸਾਬਤ ਕਰਦੀ ਹੈ ਕਿ 2024 ਦੀਆਂ ਲੋਕ ਸਭਾ ਚੋਣਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਭਾਜਪਾ ਤੀਜੀ ਵਾਰ ਲਗਾਤਾਰ ਦੇਸ਼ ਦੀ ਸੇਵਾ ਲਈ ਕਮਾਨ ਸੰਭਾਲੇਗੀ। ਉਨਾਂ੍ਹ ਵਿਧਾਨ ਸਭਾ ਚੋਣਾਂ ਦੌਰਾਨ ਤਿੰਨਾਂ ਸੂਬਿਆਂ 'ਚ ਜਿੱਤੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਲੋਕ ਸੇਵਾ ਲਈ ਸਮਰਪਿਤ ਹੋ ਕੇ ਦੇਸ਼ ਤੇ ਸੂਬਿਆਂ ਦੀ ਨਿਰੰਤਰ ਤਰੱਕੀ ਲਈ ਕੰਮ ਕਰਦੇ ਰਹਿਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪੰਜਾਬ ਸਰਕਾਰ 'ਤੇ ਨਿਸ਼ਾਨਾ ਕੱਸਦਿਆਂ ਐਡਵੋਕੇਟ ਕਾਹਲੋਂ ਨੇ ਕਿਹਾ ਕਿ ਪੰਜਾਬ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚਾਰਾਂ ਸੂਬਿਆਂ ਦੀਆਂ ਇੰਨਾਂ੍ਹ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਕਰੋੜਾਂ ਰੁਪਿਆ ਜਿਸ ਤਰਾਂ੍ਹ ਇਸ਼ਤਿਹਾਰਬਾਜ਼ੀਆਂ ਤੇ ਘੁੰਮਣ ਫਿਰਨ 'ਤੇ ਉਡਾਇਆ ਹੈ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਪਾਰਟੀ ਨੂੰ ਪੰਜਾਬ ਦੇ ਮਸਲਿਆਂ ਤੇ ਹਲਾਤਾਂ ਦਾ ਕੋਈ ਦਰਦ ਨਹੀਂ। ਉਨਾਂ੍ਹ ਕਿਹਾ ਕਿ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਲੋਕ ਇਸ ਦਾ ਕਰਾਰਾ ਜਵਾਬ ਦੇਣਗੇ ਤੇ ਲੋਕ ਭਾਜਪਾ ਦਾ ਸਮਰਥਣ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨਗੇ।