ਗੱਟਾ ਮੁੰਡੀ ਕਾਸੂ ਪਿੰਡ ਦੀ ਧੱਕਾ ਬਸਤੀ ਦੇ ਲੋਕਾਂ ਵੱਲੋਂ ਵੋਟ ਨਾ ਪਾਉਣ ਦਾ ਫ਼ੈਸਲਾ
ਗੱਟਾ ਮੁੰਡੀ ਕਾਸੂ ਪਿੰਡ ਦੀ ਧੱਕਾ ਬਸਤੀ ਦੇ ਲੋਕਾਂ ਵੱਲੋਂ ਸਾਰੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਦਾ ਫੈਸਲਾ
Publish Date: Sat, 13 Dec 2025 08:28 PM (IST)
Updated Date: Sat, 13 Dec 2025 08:30 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖਾਸ : ਬਲਾਕ ਲੋਹੀਆਂ ਖ਼ਾਸ ’ਚ ਪੈਂਦੇ ਦਰਿਆ ਸਤਲੁਜ ਦੇ ਪੂਰਬੀ ਕੰਢੇ ’ਤੇ ਵਸੇ ਪਿੰਡ ਗੱਟਾ ਮੁੰਡੀ ਕਾਸੂ ਦੀ ਧੱਕਾ ਬਸਤੀ ਦੇ ਲੋਕਾਂ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਵੀ ਉਹ ਹੜ੍ਹਾਂ ਦੀ ਮਾਰ ਹੇਠ ਆਉਂਦੇ ਹਨ ਤਾਂ ਕੋਈ ਵੀ ਪਾਰਟੀ ਉਨ੍ਹਾਂ ਦੀ ਬਾਂਹ ਨਹੀਂ ਫੜਦੀ। ਝੂਠੇ ਵਾਅਦਿਆਂ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਨਹੀਂ ਮਿਲਦਾ। ਉਨ੍ਹਾਂ ਦੀ ਮੁੱਖ ਮੰਗ ਇਕੋ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ਉੱਪਰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਤਾਂ ਜੋ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਜਾਵੇ ਪਰੰਤੂ ਉਨ੍ਹਾਂ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਆਪ, ਆਕਾਲੀ, ਕਾਂਗਰਸ ਤੇ ਭਾਜਪਾ ਆਦਿ ਹਾਕਮ ਪਾਰਟੀਆਂ ਨੇ ਕੋਈ ਨਹੀਂ ਸੁਣੀ। ਜਿਸ ਕਾਰਨ ਉਹ ਹਰ ਵਾਰ ਹੜ੍ਹਾਂ ਦੀ ਲਪੇਟ ’ਚ ਆ ਜਾਂਦੇ ਹਨ। ਅੱਜ ਉਨ੍ਹਾਂ ਨੇ ਮਜਬੂਰ ਹੋ ਕੇ ਇਨ੍ਹਾਂ ਹਾਕਮ ਪਾਰਟੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਲੋਹੀਆਂ, ਬਿੱਟੂ, ਤਾਰਾ ਸਿੰਘ ਧੱਕਾ ਬਸਤੀ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਰਾਜਕੁਮਾਰ, ਮੱਖਣ, ਪ੍ਰਧਾਨ ਰਾਜ ਕੌਰ, ਬਲਵਿੰਦਰ ਸਿੰਘ, ਚੰਨਾ ਸਿੰਘ, ਠਾਕੁਰ ਸਿੰਘ, ਮਹਿਲ ਸਿੰਘ, ਮੁਖਤਿਆਰ ਸਿੰਘ, ਸਰਦਾਰ ਸ਼ੇਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।