ਪਾਵਰਕੱਟ ਲੱਗਣ ਨਾਲ ਲੋਕ ਪਰੇਸ਼ਾਨ, ਮੁਰੰਮਤ ਦੇ ਨਾਂ ’ਤੇ ਹੁਣ ਬਿਜਲੀ ਨਹੀਂ ਕੀਤੀ ਜਾਵੇਗੀ ਬੰਦ
ਪਾਵਰਕੱਟ ਲੱਗਣ ਨਾਲ ਲੋਕ ਪਰੇਸ਼ਾਨ, ਮੇਨਟੇਨੈਂਸ ਦੇ ਨਾਂ ’ਤੇ ਹੁਣ ਬਿਜਲੀ ਨਹੀਂ ਕੀਤੀ ਜਾਵੇਗੀ ਬੰਦ
Publish Date: Sun, 26 Apr 2026 08:35 PM (IST)
Updated Date: Mon, 27 Apr 2026 04:19 AM (IST)

-----------------ਤਸਵੀਰ ਹਿੰਦੀ ਚੋਂ ---------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਪਾਵਰਕਾਮ ਵੱਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਰਨ ਵੱਖ-ਵੱਖ ਇਲਾਕਿਆਂ ’ਚ ਬਿਜਲੀ ਚਾਰ ਤੋਂ ਪੰਜ ਘੰਟੇ ਲਈ ਬੰਦ ਰੱਖੀ ਜਾ ਰਹੀ ਸੀ। ਪਾਵਰਕਾਮ ਵੱਲੋਂ 26 ਅਪ੍ਰੈਲ ਤੱਕ ਬਿਜਲੀ ਬੰਦ ਕਰਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਸੀ। ਹੁਣ ਪਾਵਰਕਾਮ ਨੇ ਆਉਣ ਵਾਲੇ ਦਿਨਾਂ ਲਈ ਮੁਰੰਮਤ ਸਬੰਧੀ ਕੋਈ ਨਵਾਂ ਸ਼ਡਿਊਲ ਜਾਰੀ ਨਹੀਂ ਕੀਤਾ। ਪਾਵਰਕਾਮ ਹੁਣ 27 ਤੋਂ 30 ਅਪ੍ਰੈਲ ਤੱਕ ਮੁਰੰਮਤ ਦੇ ਨਾਂ ’ਤੇ ਬਿਜਲੀ ਬੰਦ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਰੱਖ ਰਿਹਾ। 1 ਮਈ ਨੂੰ ਨਵਾਂ ਰੀ-ਸ਼ਡਿਊਲ ਜਾਰੀ ਕੀਤਾ ਜਾਵੇਗਾ। ਫਿਲਹਾਲ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਲਈ ਬਿਜਲੀ ਬੰਦ ਨਹੀਂ ਕੀਤੀ ਜਾ ਰਹੀ। ਪਾਵਰਕਾਮ ਦੇ ਚੀਫ ਇੰਜੀਨੀਅਰ ਦੇਸਰਾਜ ਬਾਂਗਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮੁਰੰਮਤ ਦੇ ਨਾਂ ’ਤੇ ਬਿਜਲੀ ਬੰਦ ਨਹੀਂ ਕੀਤੀ ਜਾਵੇਗੀ ਤੇ 1 ਮਈ ਨੂੰ ਨਵਾਂ ਸ਼ਡਿਊਲ ਜਾਰੀ ਕੀਤਾ ਜਾਵੇਗਾ। -------------------- ਬਿਜਲੀ ਬੰਦ ਰਹਿਣ ਨਾਲ ਲੋਕਾਂ ਦੀ ਵਧੀ ਪਰੇਸ਼ਾਨੀ ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰਹੀ। ਆਬਾਦਪੁਰਾ, ਨਿਊ ਮਾਡਲ ਟਾਊਨ, ਜੰਡੂ ਸਿੰਘਾ ਮਾਰਕੀਟ, ਥਾਪਰਾਂ ਮੁਹੱਲਾ, ਕਰਾਰ ਖਾਂ ਮੁਹੱਲਾ, ਟ੍ਰੀਟਮੈਂਟ ਪਲਾਂਟ, ਨਿਵੀਆ ਸਪੋਰਟਸ ਤੇ ਲੈਦਰ ਕੰਪਲੈਕਸ ’ਚ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੀ। ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ ਪਾਵਰਕੱਟ ਤੇ ਸਵੇਰੇ ਮੁਰੰਮਤ ਦੇ ਨਾਂ ’ਤੇ ਬਿਜਲੀ ਬੰਦ ਕੀਤੀ ਜਾ ਰਹੀ ਹੈ, ਜਿਸ ਨਾਲ ਗਰਮੀ ’ਚ ਜਿਊਣਾ ਔਖਾ ਹੋ ਗਿਆ ਹੈ। --------------------------- ਸ਼ਨਿਚਰਵਾਰ ਨੂੰ ਚਾਰ ਘੰਟੇ ਲੱਗਾ ਸੀ ਪਾਵਰਕੱਟ ਜੇ ਸ਼ਨਿਚਰਵਾਰ ਦੀ ਗੱਲ ਕਰੀਏ ਤਾਂ ਬਿਜਲੀ ਦੀ ਮੰਗ ਵੱਧਣ ਕਾਰਨ ਰਾਤ 9 ਤੋਂ 11 ਵਜੇ ਤੱਕ ਤੇ ਫਿਰ ਰਾਤ 2:30 ਤੋਂ 4:30 ਵਜੇ ਤੱਕ ਪਾਵਰਕੱਟ ਲਗਾਇਆ ਗਿਆ। ਇਸ ਕਾਰਨ ਲੋਕਾਂ ਦੀ ਨੀਂਦ ਵੀ ਪੂਰੀ ਨਹੀਂ ਹੋ ਸਕੀ। ਜਲੰਧਰ ਸਰਕਲ ’ਚ ਇਕ ਹਫ਼ਤਾ ਪਹਿਲਾਂ ਬਿਜਲੀ ਦੀ ਮੰਗ 570 ਮੈਗਾਵਾਟ ਸੀ, ਜੋ ਹੁਣ ਵੱਧ ਕੇ ਲਗਭਗ 670 ਮੈਗਾਵਾਟ ਤੱਕ ਪਹੁੰਚ ਗਈ ਹੈ। ਗਰਮੀ ਵੱਧਣ ਨਾਲ ਆਉਣ ਵਾਲੇ ਦਿਨਾਂ ’ਚ ਬਿਜਲੀ ਦੀ ਮੰਗ ਹੋਰ ਵੀ ਵੱਧ ਸਕਦੀ ਹੈ।