ਰੇਲਵੇ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤ ਰਹੇ ਲੋਕ! ਫਾਟਕ ਦੀ ਖਰਾਬੀ ਨੇ ਰੋਕੀ ਸ਼ਹਿਰ ਦੀ ਰਫਤਾਰ, ਬੱਚਿਆਂ ਦੇ ਪੇਪਰਾਂ 'ਤੇ ਪਿਆ ਅਸਰ
ਚੁਗਿੱਟੀ ਨਾਲ ਲੱਗਦੇ ਏਕਤਾ ਨਗਰ ਰੇਲ ਫਾਟਕ ਦੀ ਤਾਰ ਟੁੱਟਣ ਕਾਰਨ ਲਗਪਗ ਦੋ ਘੰਟੇ ਤੱਕ ਬੰਦ ਰਿਹਾ। ਇਸ ਕਾਰਨ ਇਥੋਂ ਲੰਘ ਰਹੇ ਲੋਕਾਂ ਖਾਸ ਕਰਕੇ ਸਕੂਲੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਚੁਗਿੱਟੀ ਗੁਰੂ ਨਾਨਕ ਪੁਰਾ ਵੈਸਟ, ਭਾਰਤ ਨਗਰ, ਕਮਲ ਵਿਹਾਰ ਤੇ ਬਸ਼ੀਰਪੁਰਾ ਵੱਲ ਜਾਣ ਵਾਲੇ ਮੁੱਖ ਰਸਤੇ 'ਤੇ ਇਹ ਫਾਟਕ ਸਥਿਤ ਹੈ।
Publish Date: Sat, 23 May 2026 12:22 PM (IST)
Updated Date: Sat, 23 May 2026 12:25 PM (IST)

ਜਾਸ, ਜਲੰਧਰ : ਚੁਗਿੱਟੀ ਨਾਲ ਲੱਗਦੇ ਏਕਤਾ ਨਗਰ ਰੇਲ ਫਾਟਕ ਦੀ ਤਾਰ ਟੁੱਟਣ ਕਾਰਨ ਲਗਪਗ ਦੋ ਘੰਟੇ ਤੱਕ ਬੰਦ ਰਿਹਾ। ਇਸ ਕਾਰਨ ਇਥੋਂ ਲੰਘ ਰਹੇ ਲੋਕਾਂ ਖਾਸ ਕਰਕੇ ਸਕੂਲੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਚੁਗਿੱਟੀ ਗੁਰੂ ਨਾਨਕ ਪੁਰਾ ਵੈਸਟ, ਭਾਰਤ ਨਗਰ, ਕਮਲ ਵਿਹਾਰ ਤੇ ਬਸ਼ੀਰਪੁਰਾ ਵੱਲ ਜਾਣ ਵਾਲੇ ਮੁੱਖ ਰਸਤੇ 'ਤੇ ਇਹ ਫਾਟਕ ਸਥਿਤ ਹੈ। ਇਸ ਲਈ ਇਨ੍ਹਾਂ ਇਲਾਕਿਆਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਬੱਸਾਂ ਇਸ ਫਾਟਕ ਤੋਂ ਹੀ ਲੰਘਦੀਆਂ ਹਨ। ਫਾਟਕ ਦੇ ਖਰਾਬ ਹੋਣ ਕਾਰਨ ਸਕੂਲੀ ਬੱਸਾਂ ਦੂਜੇ ਪਾਸੇ ਖੜ੍ਹੀਆਂ ਰਹੀਆਂ ਅਤੇ ਡਰਾਈਵਰਾਂ ਤੇ ਕੰਡਕਟਰਾਂ ਨੇ ਵ੍ਹਟਸਐਪ ਗਰੁੱਪ ’ਚ ਆਡੀਓ ਮੈਸੇਜ ਰਾਹੀਂ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਮਾਪੇ ਸਟਾਪ 'ਤੇ ਖੜ੍ਹੇ ਹੋਣ ਦੀ ਬਜਾਏ ਫਾਟਕ 'ਤੇ ਆ ਕੇ ਬੱਚਿਆਂ ਨੂੰ ਲੈ ਜਾਣ।
ਜਾਣਕਾਰੀ ਮੁਤਾਬਕ ਸਵੇਰੇ ਸਾਢੇ 11 ਵਜੇ ਦੇ ਕਰੀਬ ਫਾਟਕ ਬੰਦ ਕੀਤਾ ਗਿਆ ਸੀ, ਜਦਕਿ ਬੀਟੀਪੀਐੱਨ ਪੈਟਰੋਲ ਟ੍ਰੇਨ ਨੂੰ ਲੰਘਾਉਣ ਲਈ ਫਾਟਕ ਬੰਦ ਕੀਤਾ ਜਾ ਰਿਹਾ ਸੀ। ਫਾਟਕ ਤਾਂ ਕਿਸੇ ਤਰ੍ਹਾਂ ਬੰਦ ਹੋ ਗਿਆ ਪਰ ਤਾਰ ਟੁੱਟ ਗਈ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਉਹ ਮੁਰੰਮਤ ਕਰਨ ਆਏ। ਉਨ੍ਹਾਂ ਨੇ ਨਵੀਂ ਤਾਰ ਲਾ ਕੇ ਫਾਟਕ ਨੂੰ ਦੁਬਾਰਾ ਚਾਲੂ ਕੀਤਾ। ਲਗਪਗ ਡੇਢ ਵਜੇ ਫਾਟਕ ਰਾਹੀਂ ਵਾਹਨਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ।