ਉਮਰ ਅਨਸਾਰ ਹੋਵੇਗਾ ਪੈਨਸ਼ਨ ’ਚ ਵਾਧਾ : ਅਗਰਵਾਲ
ਨੌਰਦਰਨ ਰੇਲਵੇ ਰਿਟਾਇਰਡ ਇੰਪਲਾਈਜ਼ ਫੈਡਰੇਸ਼ਨ ਦੀ ਮਾਸਿਕ ਬੈਠਕ ’ਚ ਪੈਨਸ਼ਨਰਾਂ ਦੀਆਂ ਮੰਗਾਂ ਉਠਾਈਆਂ
Publish Date: Mon, 11 May 2026 08:16 PM (IST)
Updated Date: Mon, 11 May 2026 08:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਾਰਦਰਨ ਰੇਲਵੇ ਰਿਟਾਇਰਡ ਇੰਪਲਾਈਜ਼ ਫੈਡਰੇਸ਼ਨ ਦੀ ਮਹੀਨਾਵਾਰ ਬੈਠਕ ਪ੍ਰਧਾਨ ਪੀ.ਡੀ. ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਬੈਠਕ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਸ਼ਰਮਾ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਜਨਰਲ ਸਕੱਤਰ ਰਵੀ ਅਗਰਵਾਲ ਨੂੰ ਕਾਰਵਾਈ ਅੱਗੇ ਵਧਾਉਣ ਲਈ ਬੇਨਤੀ ਕੀਤੀ। ਜਨਰਲ ਸਕੱਤਰ ਰਵੀ ਅਗਰਵਾਲ ਨੇ ਪੈਨਸ਼ਨਰਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮਸਲੇ ਉਠਾਉਂਦਿਆਂ ਮੰਗ ਕੀਤੀ ਕਿ 65, 70 ਅਤੇ 75 ਸਾਲ ਦੀ ਉਮਰ ਪੂਰੀ ਹੋਣ ’ਤੇ ਪੈਨਸ਼ਨ ’ਚ ਕ੍ਰਮਵਾਰ 5, 10 ਅਤੇ 15 ਫੀਸਦੀ ਵਾਧਾ ਕੀਤਾ ਜਾਵੇ, ਜਿਵੇਂ ਕਈ ਸੂਬਿਆਂ ਵਿੱਚ ਪਹਿਲਾਂ ਹੀ ਲਾਗੂ ਹੈ। ਇਸ ਦੇ ਨਾਲ ਹੀ ਮੈਡੀਕਲ ਅਲਾਊਂਸ ਨੂੰ 1,000 ਰੁਪਏ ਤੋਂ ਵਧਾ ਕੇ 3,000 ਰੁਪਏ ਕਰਨ ਦੀ ਮੰਗ ਵੀ ਕੀਤੀ ਗਈ। ਬੈਠਕ ਦੌਰਾਨ ਪੈਨਸ਼ਨ ਕਮਿਊਟੇਸ਼ਨ ਦੀ ਰਕਮ ਦੀ ਕਟੌਤੀ 15 ਸਾਲ ਦੀ ਥਾਂ 12 ਸਾਲ ਜਾਂ 10 ਸਾਲ 8 ਮਹੀਨੇ ਬਾਅਦ ਬੰਦ ਕਰਨ ਦੀ ਮੰਗ ਉਠਾਈ ਗਈ। ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਵਿੱਚ ਹੋ ਰਹੀ ਦੇਰੀ ਅਤੇ ਰਿਪੋਰਟ ਦੇ 18 ਮਹੀਨੇ ਬਾਅਦ ਆਉਣ ਦੀ ਸੰਭਾਵਨਾ ’ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ।
ਮੈਂਬਰਾਂ ਨੇ ਮੰਗ ਕੀਤੀ ਕਿ ਜਨਵਰੀ 2026 ਤੋਂ 20 ਫੀਸਦੀ ਅੰਤਰਿਮ ਰਾਹਤ ਦਿੱਤੀ ਜਾਵੇ। ਫੈਡਰੇਸ਼ਨ ਵੱਲੋਂ ਰੇਲਵੇ ਦੇ ਐਮਪੈਨਲਡ ਹਸਪਤਾਲਾਂ ਵਿੱਚ ਰੇਲਵੇ ਮੁਲਾਜ਼ਮਾਂ ਤੋਂ ਓਪੀਡੀ ਫੀਸ ਵਜੋਂ 700 ਰੁਪਏ ਲਏ ਜਾਣ ’ਤੇ ਵੀ ਇਤਰਾਜ਼ ਪ੍ਰਗਟਾਇਆ ਗਿਆ, ਜਦਕਿ ਆਮ ਲੋਕਾਂ ਤੋਂ 500 ਰੁਪਏ ਹੀ ਵਸੂਲੇ ਜਾਂਦੇ ਹਨ। ਇਸ ਤੋਂ ਇਲਾਵਾ 18 ਮਹੀਨੇ ਦੇ ਮਹਿੰਗਾਈ ਭੱਤੇ ਦੇ ਬਕਾਇਆ ਏਰੀਅਰ ਦਾ ਭੁਗਤਾਨ ਜਲਦ ਕਰਨ ਦੀ ਮੰਗ ਵੀ ਕੀਤੀ ਗਈ। ਬੈਠਕ ’ਚ ਡਿਪਟੀ ਚੇਅਰਮੈਨ ਅਮਰੀਕ ਸਿੰਘ ਉੱਭੀ, ਸੰਗਠਨ ਸਕੱਤਰ ਵਿਮਲ ਰਾਮਪਾਲ, ਪਵਨ ਜਾਮਲਾ, ਅਸ਼ੋਕ ਸਿੰਘ, ਅਨੂਪ ਕੁਮਾਰ, ਸੁਨੀਲ ਕੁਮਾਰ, ਜੋਗਿੰਦਰ ਪਾਲ, ਬਲਬੀਰ ਪਠਾਨੀਆ, ਅਮਰਜੀਤ ਸਿੰਘ, ਸੰਤੋਖ ਸਿੰਘ, ਰਾਮ ਸ਼ਰਨ, ਚਰਨਜੀਤ ਲਾਲ, ਸੋਹਨ ਸਿੰਘ, ਸੁਰਿੰਦਰ ਪਾਲ, ਰਜਨੀਸ਼ ਕੁਮਾਰ, ਟੇਕ ਚੰਦ ਅਰੋੜਾ, ਬਲਦੇਵ ਰਾਮ ਸ਼ਰਮਾ, ਯੋਗੇਸ਼ ਸਾਨਨ, ਓਮ ਪ੍ਰਕਾਸ਼ ਪਰਮਾਰ, ਵੇਦ ਪਾਲ, ਮਨੋਹਰ ਲਾਲ, ਇਜੇ ਪਾਲ ਸਿੰਘ ਤੇ ਚਿਤਰਾ ਕੌਲ ਸਮੇਤ ਹੋਰ ਮੈਂਬਰ ਹਾਜ਼ਰ ਸਨ।