ਵਧੀਆ ਸੇਵਾਵਾਂ ਲਈ ਪਵਾਰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ
ਆਈਪੀਐੱਸ ਅਧਿਕਾਰੀ ਮਨਿੰਦਰ ਪ੍ਰਤਾਪ ਸਿੰਘ ਪਵਾਰ (ਡੀਜੀਪੀ) ਨੂੰ ਸਰਬੋਤਮ ਸ਼ਲਾਘਾਯੋਗ ਪੁਲਿਸ ਸੇਵਾਵਾਂ ਲਈ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਐਵਾਰਡ ਉਨ੍ਹਾਂ ਨੂੰ ਪ੍ਰਦਾਨ ਕੀਤਾ ਹੈ।
Publish Date: Tue, 26 May 2026 08:50 PM (IST)
Updated Date: Tue, 26 May 2026 08:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਈਪੀਐੱਸ ਅਧਿਕਾਰੀ ਮਨਿੰਦਰ ਪ੍ਰਤਾਪ ਸਿੰਘ ਪਵਾਰ (ਡੀਜੀਪੀ) ਨੂੰ ਸਰਬੋਤਮ ਸ਼ਲਾਘਾਯੋਗ ਪੁਲਿਸ ਸੇਵਾਵਾਂ ਲਈ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਐਵਾਰਡ ਉਨ੍ਹਾਂ ਨੂੰ ਪ੍ਰਦਾਨ ਕੀਤਾ ਹੈ। ਮਨਿੰਦਰ ਪ੍ਰਤਾਪ, ਇੰਜੀਨੀਅਰ ਰਾਜੇਸ਼ ਭਗਤ ਸਾਬਕਾ ਚੇਅਰਮੈਨ ਬਾਲ ਵੈੱਲਫੇਅਰ ਬੋਰਡ ਗੌਰਮਿੰਟ ਆਫ ਪੰਜਾਬ ਤੇ ਪ੍ਰਿੰਸੀਪਲ ਮਿੰਨੀ ਰੁਜ਼ਮ ਭਗਤ ਦੇ ਜਵਾਈ ਹਨ। ਰਾਜੇਸ਼ ਭਗਤ ਦੀ ਧੀ ਰੋਹਿਨੀ ਰਾਧਿਕਾ ਦਾ ਵਿਆਹ ਮਨਿੰਦਰ ਪ੍ਰਤਾਪ ਨਾਲ ਹੋਇਆ ਸੀ। ਉਨ੍ਹਾਂ ਦੇ ਪਿਤਾ ਆਰਪੀਐੱਸ ਪਵਾਰ ਪੰਜਾਬ ’ਚ ਆਈਏਐੱਸ ਅਧਿਕਾਰੀ ਰਹਿ ਚੁੱਕੇ ਹਨ। ਮਨਿੰਦਰ ਇਸ ਸਮੇਂ ਬੀਐੱਸਐੱਫ ’ਚ ਡੈਂਪੂਟੇਸ਼ਨ ’ਤੇ ਕੰਮ ਕਰ ਰਹੇ ਹਨ। ਉਹ ਗੁਜਰਾਤ ਕੇਡਰ ਦੇ ਅਧਿਕਾਰੀ ਹਨ। ਉਨ੍ਹਾਂ ਨੇ ਬੰਗਲਾਦੇਸ਼ ਬਾਰਡਰ ’ਤੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਸੀ।