ਟੀਨੂੰ ਨੇ ਰੱਖਿਆ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦਾ ਨੀਂਹ ਪੱਥਰ
ਪਵਨ ਟੀਨੂ ਵੱਲੋਂ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ
Publish Date: Fri, 24 Apr 2026 07:08 PM (IST)
Updated Date: Fri, 24 Apr 2026 07:10 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਵਿਕਾਸ ਕਾਰਜਾਂ ਨੂੰ ਗਤੀ ਦਿੱਤੀ ਜਾ ਰਹੀ ਹੈ। ਇਸੇ ਤਹਿਤ ਹਲਕਾ ਆਦਮਪੁਰ ਦੇ ਇੰਚਾਰਜ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਵੱਲੋਂ ਕਸਬਾ ਅਲਾਵਲਪੁਰ ਦੇ ਮੁਹੱਲਾ ਚੁੱਪ ਸਾਹ, ਬਸੰਤ ਵਿਹਾਰ (ਵਾਰਡ ਨੰਬਰ 10) ’ਚ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਮਾਗਮ ਵਿੱਚ ਕਸਬੇ ਦੇ ਮੋਹਤਵਾਰਾਂ, ਕੌਂਸਲਰਾਂ ਤੇ ਨਗਰ ਨਿਵਾਸੀਆਂ ਨੇ ਭਾਰੀ ਗਿਣਤੀ ’ਚ ਹਾਜ਼ਰੀ ਭਰੀ। ਇਕੱਠ ਨੂੰ ਸੰਬੋਧਨ ਕਰਦੇ ਹੋਏ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਅਤੇ ਸ਼ਹਿਰੀ ਪੱਧਰ ‘ਤੇ ਵਿਕਾਸ ਕਾਰਜਾਂ ਲਈ ਗਰਾਂਟਾਂ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਲੋਕਾਂ ਦੀ ਸਿਹਤ ਲਈ ਮੁਫ਼ਤ ਇਲਾਜ ਯੋਜਨਾਵਾਂ, ਗੈਂਗਸਟਰਵਾਦ ’ਤੇ ਕਾਬੂ ਤੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਮੁੜ ਸਮਾਜ ਨਾਲ ਜੋੜਨ ਲਈ ਨਸ਼ਾ ਛੁਡਾਓ ਕੇਂਦਰਾਂ ’ਚ ਭਰਤੀ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਧਰਮਸ਼ਾਲਾ ਦੀ ਉਸਾਰੀ ਪੂਰੀ ਹੋਣ ਉਪਰੰਤ ਇਸ ਦੇ ਬਰਾਂਡੇ ਲਈ ਵੀ ਵਧੀਕ ਗਰਾਂਟ ਪ੍ਰਾਪਤ ਕਰਵਾਈ ਜਾਵੇਗੀ ਤਾਂ ਜੋ ਇਲਾਕੇ ਦੇ ਲੋਕ ਆਪਣੇ ਸਮਾਜਿਕ ਤੇ ਨਿੱਜੀ ਸਮਾਗਮਾਂ ਲਈ ਇਸ ਦੀ ਵਰਤੋਂ ਕਰ ਸਕਣ। ਇਸ ਮੌਕੇ ਕੋਆਰਡੀਨੇਟਰ ਸੁਖਬੀਰ ਕੁਮਾਰ (ਐੱਸਸੀ ਵਿੰਗ), ਅਮਰੀਕ ਲਾਲ (ਬਲਾਕ ਪ੍ਰਧਾਨ), ਪਰਮਜੀਤ ਪੱਪੀ (ਸ਼ਹਿਰੀ ਪ੍ਰਧਾਨ), ਮਨਦੀਪ ਸਿੰਘ (ਯੂਥ ਵਿੰਗ ਬਲਾਕ ਪ੍ਰਧਾਨ), ਹੰਸਰਾਜ ਭੈਰੋਂ, ਅਸ਼ਵਨੀ ਸ਼ਰਮਾ, ਰਾਮ ਗੋਪਾਲ, ਇਕਬਾਲ, ਮਦਨ ਲਾਲ ਮੱਦੀ, ਰਚਨਾ, ਚਮਨ ਲਾਲ (ਕੌਂਸਲਰ), ਅਸ਼ੋਕ ਕੁਮਾਰ, ਕੁਲਦੀਪ ਕੌਰ, ਸਰਬਜੀਤ ਭੱਟੀ, ਰਾਜਾ ਭੱਟੀ, ਰਾਜ ਕੁਮਾਰ ਰਾਜੂ, ਰਮਨ ਕੁਮਾਰ, ਸੰਦੀਪ ਕੁਮਾਰ, ਸਤਪਾਲ, ਪਰਮਿੰਦਰ, ਸੁਰਿੰਦਰ ਪਾਲ, ਹਰੀਸ਼ ਕੁਮਾਰ, ਸੰਸਾਰ ਚੰਦ ਤੇ ਨਿਰਮਲ ਕੁਮਾਰ ਸਮੇਤ ਹੋਰ ਨਗਰ ਨਿਵਾਸੀ ਮੌਜੂਦ ਸਨ।