ਆਰਪੀਓ ’ਚ 12 ਨਵੰਬਰ ਨੂੰ ਲੱਗੇਗੀ ਪਾਸਪੋਰਟ ਅਦਾਲਤ
ਆਰਪੀਓ ’ਚ 12 ਨਵੰਬਰ ਨੂੰ ਲੱਗੇਗੀ ਪਾਸਪੋਰਟ ਅਦਾਲਤ
Publish Date: Sat, 08 Nov 2025 09:27 PM (IST)
Updated Date: Sat, 08 Nov 2025 09:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੀਜਨਲ ਪਾਸਪੋਰਟ ਦਫ਼ਤਰ ਵੱਲੋਂ 12 ਨੂੰ ਬੱਸ ਅੱਡੇ ਦੇ ਨੇੜੇ ਸਥਿਤ ਖੇਤਰੀ ਪਾਸਪੋਰਟ ਦਫਤਰ ’ਚ ਪਾਸਪੋਰਟ ਅਦਾਲਤ ਲਾਈ ਜਾ ਰਹੀ ਹੈ। ਇਹ ਅਦਾਲਤ ਉਨ੍ਹਾਂ ਨੂੰ ਬਿਨੈਕਾਰਾਂ ਦੀ ਮਦਦ ਕਰੇਗੀ ਜਿਨ੍ਹਾਂ ਦੇ ਪਾਸਪੋਰਟ ਕੇਸ ਕਿਸੇ ਕਾਰਨ ਕਰਕੇ ਪੈਂਡਿੰਗ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਜਨਲ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਦੱਸਿਆ ਕਿ ਇਸ ਪਹਿਲ ਦਾ ਟੀਚਾ ਉਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਬਿਨੈਕਾਰਾਂ ਦੀ ਸਹਾਇਤਾ ਕਰਨਾ ਹੈ, ਜਿਨ੍ਹਾਂ ਨੇ 31 ਅਗਸਤ ਜਾਂ ਇਸ ਤੋਂ ਪਹਿਲਾਂ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ ਤੇ ਜਿਨ੍ਹਾਂ ਦੀਆਂ ਅਰਜ਼ੀਆਂ ਅਜੇ ਤਕ ਪੈਂਡਿੰਗ ਹਨ। ਉਨ੍ਹਾਂ ਬਿਨੈਕਾਰਾਂ ਨੂੰ ਸਲਾਹ ਦਿੱਤੀ ਕਿ ਉਹ 12 ਨਵੰਬਰ ਨੂੰ ਸਵੇਰੇ 9:30 ਤੋਂ ਦੁਪਹਿਰ 12:30 ਵਜੇ ਦੇ ਦਰਮਿਆਨ ਆਰਪੀਓ ਪੁੱਜਣ ਤੇ ਆਪਣੇ ਕੇਸ ਦੇ ਜਲਦ ਨਿਪਟਾਰੇ ਲਈ ਸਾਰੇ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਆਉਣ।