ਰੋਜ਼ਾਨਾ ਲੇਟ ਹੋ ਰਹੀਆਂ ਰੇਲ ਗੱਡੀਆਂ ਕਾਰਨ ਮੁਸਾਫਰ ਹੋਏ ਪਰੇਸ਼ਾਨ
ਰੇਲ ਗੱਡੀਆਂ ਦੀ ਦੇਰੀ ਹੁਣ ਹਰ ਰੋਜ਼ ਦਾ ਮਸਲਾ ਬਣ ਗਿਆ ਹੈ। ਕੋਈ ਗੱਡੀ ਅੱਧਾ ਘੰਟਾ ਲੇਟ ਹੈ ਤੇ ਕੋਈ 35 ਮਿੰਟ ਤੋਂ ਲੈ ਕੇ ਚਾਰ ਘੰਟੇ ਤੱਕ ਦੇਰੀ ਨਾਲ ਪੁੱਜੀ ਹੈ। ਹਰੇਕ ਇੰਤਜ਼ਾਰ ’ਚ ਥੱਕ ਟੁੱਟ ਚੁੱਕਾ ਸੀ। ਹਾਲਾਂਕਿ ਸਪੀਕਰ 'ਤੇ ਲਗਾਤਾਰ ਐਲਾਨ ਹੋ ਰਹੇ ਸਨ ਪਰ ਮੁਸਾਫਰਾਂ ਨੂੰ ਰਾਹਤ ਦੇਣ ਵਾਲੀ ਕੋਈ ਖ਼ਬਰ ਨਹੀਂ ਸੀ, ਸਗੋਂ ਰੇਲ ਗੱਡੀਆਂ ਦੀ ਦੇਰੀ ਦੇ ਸਮੇਂ ’ਚ ਵਾਧਾ ਹੋਣ ਦੀ ਜਾਣਕਾਰੀ ਮਿਲ ਰਹੀ ਸੀ।
Publish Date: Thu, 28 May 2026 10:53 PM (IST)
Updated Date: Thu, 28 May 2026 10:55 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਰੇਲ ਗੱਡੀਆਂ ਦੀ ਦੇਰੀ ਹੁਣ ਹਰ ਰੋਜ਼ ਦਾ ਮਸਲਾ ਬਣ ਗਿਆ ਹੈ। ਕੋਈ ਗੱਡੀ ਅੱਧਾ ਘੰਟਾ ਲੇਟ ਹੈ ਤੇ ਕੋਈ 35 ਮਿੰਟ ਤੋਂ ਲੈ ਕੇ ਚਾਰ ਘੰਟੇ ਤੱਕ ਦੇਰੀ ਨਾਲ ਪੁੱਜੀ ਹੈ। ਹਰੇਕ ਇੰਤਜ਼ਾਰ ’ਚ ਥੱਕ ਟੁੱਟ ਚੁੱਕਾ ਸੀ। ਹਾਲਾਂਕਿ ਸਪੀਕਰ 'ਤੇ ਲਗਾਤਾਰ ਐਲਾਨ ਹੋ ਰਹੇ ਸਨ ਪਰ ਮੁਸਾਫਰਾਂ ਨੂੰ ਰਾਹਤ ਦੇਣ ਵਾਲੀ ਕੋਈ ਖ਼ਬਰ ਨਹੀਂ ਸੀ, ਸਗੋਂ ਰੇਲ ਗੱਡੀਆਂ ਦੀ ਦੇਰੀ ਦੇ ਸਮੇਂ ’ਚ ਵਾਧਾ ਹੋਣ ਦੀ ਜਾਣਕਾਰੀ ਮਿਲ ਰਹੀ ਸੀ। ਇਸ ਦੌਰਾਨ ਘੰਟਿਆਂਬੱਧੀ ਇੰਤਜ਼ਾਰ ਮਗਰੋਂ ਜਦੋਂ ਰੇਲ ਗੱਡੀ ਦੇ ਸਟੇਸ਼ਨ ’ਚ ਪੁੱਜਣ ਦੀ ਜਾਣਕਾਰੀ ਮਿਲਦੀ, ਤਾਂ ਸਾਰੇ ਸੁੱਖ ਦਾ ਸਾਹ ਲੈਂਦੇ, ਕਿਉਂਕਿ ਉਨ੍ਹਾਂ ਦੇ ਇੰਤਜ਼ਾਰ ਦਾ ਸਬਰ ਵੀ ਹੁਣ ਟੁੱਟਣ ਵਾਲਾ ਸੀ। ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ 32 ਰੇਲਗੱਡੀਆਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਪੁੱਜੀ। ਦੇਰੀ ਨਾਲ ਆਉਣ ਵਾਲੀਆਂ ਰੇਲਗੱਡੀਆਂ ’ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ ਛੇ ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ, ਜੰਮੂਤਵੀ ਸੁਪਰਫਾਸਟ ਐਕਸਪ੍ਰੈੱਸ ਪੌਣੇ ਛੇ ਘੰਟੇ, ਜੰਮੂਤਵੀ ਐਕਸਪ੍ਰੈੱਸ ਪੰਜ ਘੰਟੇ, ਹੇਮਕੁੰਟ ਐਕਸਪ੍ਰੈੱਸ ਪੌਣੇ ਪੰਜ ਘੰਟੇ, ਪੂਜਾ ਐਕਸਪ੍ਰੈੱਸ, ਮਾਲਵਾ ਐਕਸਪ੍ਰੈੱਸ ਪੰਜ ਘੰਟੇ, ਸ਼ਾਲੀਮਾਰ ਐਕਸਪ੍ਰੈੱਸ ਸਵਾ ਚਾਰ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ, ਦੇਹਰਾਦੂਨ ਐਕਸਪ੍ਰੈੱਸ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਕਟਿਹਾਰ ਅੰਮ੍ਰਿਤਸਰ ਐਕਸਪ੍ਰੈੱਸ, ਜਨਨਾਇਕ ਐਕਸਪ੍ਰੈੱਸ, ਹਿਮਗਿਰੀ ਐਕਸਪ੍ਰੈੱਸ ਚਾਰ ਘੰਟੇ, ਹੁਸ਼ਿਆਰਪੁਰ ਐਕਸਪ੍ਰੈੱਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਬੇਗਮਪੁਰਾ ਐਕਸਪ੍ਰੈੱਸ, ਉੱਤਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਪੌਣੇ ਚਾਰ ਘੰਟੇ, ਹਾਵੜਾ ਅੰਮ੍ਰਿਤਸਰ ਮੇਲ, ਜੇਹਲਮ ਐਕਸਪ੍ਰੈੱਸ ਸਵਾ ਤਿੰਨ ਘੰਟੇ, ਧੌਲਾਧਾਰ ਐਕਸਪ੍ਰੈੱਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸੁਪਰਫਾਸਟ ਐਕਸਪ੍ਰੈੱਸ ਸਵਾ ਤਿੰਨ ਘੰਟੇ, ਸੰਭਲਪੁਰ ਐਕਸਪ੍ਰੈੱਸ, ਹਿਸਾਰ ਐਕਸਪ੍ਰੈੱਸ ਦੋ ਘੰਟੇ, ਅੰਮ੍ਰਿਤਸਰ ਐਕਸਪ੍ਰੈੱਸ, ਜਨਸੇਵਾ ਐਕਸਪ੍ਰੈਸ ਦੋ ਘੰਟੇ, ਸ਼ਾਨ-ਏ-ਪੰਜਾਬ ਐਕਸਪ੍ਰੈੱਸ ਪੌਣੇ ਦੋ ਘੰਟੇ, ਨੰਗਲ ਡੈਮ ਐਕਸਪ੍ਰੈੱਸ ਸਵਾ ਇਕ ਘੰਟਾ, ਅਜਮੇਰ ਐਕਸਪ੍ਰੈੱਸ, ਸਰਬਤ ਦਾ ਭਲਾ ਐਕਸਪ੍ਰੈੱਸ ਪੌਣਾ ਘੰਟਾ, ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਵੰਦੇ ਭਾਰਤ ਐਕਸਪ੍ਰੈੱਸ ਅੱਧੇ ਘੰਟੇ ਦੀ ਦੇਰੀ ਨਾਲ ਪੁੱਜੀਆਂ।