ਅੱਜ ਮਨਾਇਆ ਜਾਵੇਗਾ ਯਾਤਰੀ ਸੇਵਾ ਦਿਵਸ
ਆਦਮਪੁਰ ਸਿਵਲ ਏਅਰਪੋਰਟ ਤੇ ਅੱਜ ਮਨਾਇਆ ਜਾਵੇਗਾ ਯਾਤਰੀ ਸੇਵਾ ਦਿਵਸ
Publish Date: Tue, 16 Sep 2025 08:54 PM (IST)
Updated Date: Tue, 16 Sep 2025 08:56 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਏਅਰਪੋਰਟ ਅਥਾਰਟੀ ਆਫ਼ ਇੰਡੀਆ ਆਦਮਪੁਰ ਹਵਾਈ ਅੱਡੇ ਵੱਲੋਂ 17 ਸਤੰਬਰ ਨੂੰ ਯਾਤਰੀ ਸੇਵਾ ਦਿਵਸ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਏਅਰਪੋਟ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਦੱਸਿਆ ਕਿ ਇਸ ਮੌਕੇ ਤੇ ਯਾਤਰੀਆਂ ਦਾ ਸਵਾਗਤ ਪੂਰੀ ਸ਼ਾਨ ਨਾਲ ਕੀਤਾ ਜਾਵੇਗਾ। ਇਸ ਮੌਕੇ ਤੇ ਰੁੱਖ ਲਗਾਉਣ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਖੂਨਦਾਨ ਕੈਂਪ ਤੇ ਸਿਹਤ ਜਾਂਚ ਕੈਂਪ ਵੀ ਲਗਾਇਆ ਜਾਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਵਾਈ ਅੱਡੇ ਤੇ ਇਕ ਕੈਂਪ ਲਗਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਹਵਾਬਾਜ਼ੀ ਦੇ ਖੇਤਰ ’ਚ ਸਿੱਖਿਆ ਤੇ ਰੁਜ਼ਗਾਰ ਬਾਰੇ ਜਾਣਕਾਰੀ ਦਿੱਤੀ ਜਾ ਸਕੇ।