ਨਿਊਜ਼ ਪੇਪਰ ਏਜੰਟ ਪਰਮਜੀਤ ਚੋਪਡ਼ਾ ਦਾ ਦੇਹਾਂਤ
ਪਰਮਜੀਤ ਚੋਪਡ਼ਾ ਦਾ ਦੇਹਾਂਤ, ਹੋਇਆ ਅੰਤਿਮ ਸਸਕਾਰ
Publish Date: Wed, 05 Nov 2025 08:46 PM (IST)
Updated Date: Wed, 05 Nov 2025 10:22 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੱਤਰਕਾਰ ਅਰੁਣ ਚੋਪਡ਼ਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਪਰਮਜੀਤ ਚੋਪਡ਼ਾ (65) ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਪਰਮਜੀਤ ਚੋਪਡ਼ਾ ਨੇ ਲੰਬਾ ਸਮਾਂ ਸ਼ਾਹਕੋਟ ’ਚ ਅਖਬਾਰਾਂ ਦੀ ਨਿਊਜ਼ ਏਜੰਸੀ ਚਲਾ ਕੇ ਸਖਤ ਮਿਹਨਤ ਕੀਤੀ। ਪੰਜਾਬ ਰਾਜ ਬਿਜਲੀ ਬੋਰਡ ’ਚ ਵੀ ਉਨ੍ਹਾਂ ਸੇਵਾ ਨਿਭਾਈ ਤੇ ਜ਼ਿੰਦਗੀ ਦੇ ਵੱਖ-ਵੱਖ ਪਡ਼ਾਵਾਂ ’ਚ ਆਏ ਉਤਰਾਅ -ਚਡ਼ਾਅ ਝੱਲਦਿਆਂ ਬੁੱਧਵਾਰ ਸਵੇਰੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਏ। ਮੋਗਾ ਰੋਡ ਸਵਰਗ ਆਸ਼ਰਮ ’ਚ ਬਡ਼ੇ ਹੀ ਗਮਗੀਨ ਮਾਹੌਲ ’ਚ ਪਰਮਜੀਤ ਚੋਪਡ਼ਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਪੱਤਰਕਾਰ ਅਰੁਣ ਚੋਪਡ਼ਾ ਵੱਲੋਂ ਦਿੱਤੀ ਗਈ। ਅੰਤਿਮ ਸਸਕਾਰ ’ਚ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸਾਬਕ ਪ੍ਰਧਾਨ ਸਤੀਸ਼ ਰਿਹਾਨ, ਕੌਂਸਲਰ ਬੂਟਾ ਸਿੰਘ ਕਲਸੀ, ਕੌਂਸਲਰ ਪਰਵੀਨ ਗਰੋਵਰ, ਸਾਬਕ ਐੱਮਸੀ ਜਤਿੰਦਰਪਾਲ ਬੱਲਾ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਭਾਜਪਾ ਆਗੂ ਹਰਦੇਵ ਸਿੰਘ ਪੀਟਾ, ਰਵੀਸ਼ ਗੋਇਲ, ਡਾ. ਅਰਵਿੰਦਰ ਸਿੰਘ, ਯੋਗੇਸ਼ ਚੋਪੜਾ, ਅਨਮੋਲ ਤਾਂਗਰਾਂ, ਦਲਬੀਰ ਸਿੰਘ ਕਿਲੀ, ਪੱਤਰਕਾਰ ਸੋਨੂੰ ਮਿੱਤਲ, ਗੁਰਮੀਤ ਸਿੰਘ ਕੋਟਲੀ, ਅੰਮ੍ਰਿਤ ਲਾਲ ਕਾਕਾ, ਕਈ ਰਾਜਨੀਤਿ, ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਸਨ।