ਪਾਲਾ ਜਲਾਲਪੁਰੀਆ ਬੀਬੀ ਕਾਕੜ ਨੂੰ ਮਿਲੇ, ਸਹਿਯੋਗ ਦਾ ਦਿੱਤਾ ਭਰੋਸਾ
ਪਾਲਾ ਜਲਾਲਪੁਰੀਆ ਨੇ ਬੀਬੀ ਕਾਕੜ ਨਾਲ ਮੁਲਾਕਾਤ ਕਰਕੇ ਸਹਿਯੋਗ ਦਾ ਦਿੱਤਾ ਭਰੋਸਾ
Publish Date: Wed, 13 May 2026 06:59 PM (IST)
Updated Date: Thu, 14 May 2026 04:10 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪ੍ਰਸਿੱਧ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ, ਜਿਨ੍ਹਾਂ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜਿਆ ਹੈ, ਵੱਲੋਂ ਪੰਜਾਬ ਇਨਫੋਟੈਕ ਦੀ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮਿਲਣੀ ਦੌਰਾਨ ਪਾਲਾ ਜਲਾਲਪੁਰੀਆ ਨੇ ਬੀਬੀ ਕਾਕੜ ਦਾ ਆਸ਼ੀਰਵਾਦ ਲਿਆ ਤੇ ਹਲਕੇ ਦੀ ਬਿਹਤਰੀ ਤੇ ਪਾਰਟੀ ਦੀ ਮਜ਼ਬੂਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਗੱਲਬਾਤ ਕਰਦਿਆਂ ਪਾਲਾ ਜਲਾਲਪੁਰੀਆ ਨੇ ਕਾਕੜ ਪਰਿਵਾਰ ਦੀਆਂ ਲੋਕ-ਪੱਖੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਕੜ ਪਰਿਵਾਰ ਇਲਾਕੇ ਵਿਚ ਬਹੁਤ ਸਤਿਕਾਰਤ ਹੈ। ਸਾਬਕਾ ਹਲਕਾ ਇੰਚਾਰਜ ਸਵ. ਰਤਨ ਸਿੰਘ ਕਾਕੜ ਕਲਾਂ ਨੇ ਆਮ ਆਦਮੀ ਪਾਰਟੀ ਅਤੇ ਹਲਕਾ ਸ਼ਾਹਕੋਟ ਦੀ ਬਹੁਤ ਤਨਦੇਹੀ ਨਾਲ ਸੇਵਾ ਕੀਤੀ ਹੈ। ਉਨ੍ਹਾਂ ਵੱਲੋਂ ਇਲਾਕੇ ਦੇ ਵਿਕਾਸ ਲਈ ਕੀਤੇ ਗਏ ਕੰਮ ਹਮੇਸ਼ਾ ਯਾਦ ਰੱਖੇ ਜਾਣਗੇ। ਪਾਲਾ ਜਲਾਲਪੁਰੀਆ ਨੇ ਕਿਹਾ ਕਿ ਉਹ ਕਾਕੜ ਪਰਿਵਾਰ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ। ਇਸ ਮੌਕੇ ਪੰਜਾਬ ਇਨਫੋਟੈਕ ਦੀ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਨੇ ਪਾਲਾ ਜਲਾਲਪੁਰੀਆ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ‘ਤੇ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਨੂੰ ਨਵੀਂ ਸਿਆਸੀ ਪਾਰੀ ਲਈ ਵਧਾਈ ਦਿੱਤੀ। ਬੀਬੀ ਕਾਕੜ ਨੇ ਕਿਹਾ ਕਿ ਪਾਲਾ ਜਲਾਲਪੁਰੀਆ ਵਰਗੇ ਕੌਮਾਂਤਰੀ ਪੱਧਰ ਦੇ ਉੱਘੇ ਖਿਡਾਰੀ ਦੇ ਪਾਰਟੀ ਵਿਚ ਆਉਣ ਨਾਲ ਜਿੱਥੇ ਨੌਜਵਾਨ ਵਰਗ ਨੂੰ ਵੱਡੀ ਪ੍ਰੇਰਨਾ ਮਿਲੇਗੀ, ਉੱਥੇ ਹੀ ਪਾਰਟੀ ਦਾ ਆਧਾਰ ਵੀ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਪਾਲਾ ਜਲਾਲਪੁਰੀਆ ਵੱਲੋਂ ਕਾਕੜ ਪਰਿਵਾਰ ਅਤੇ ਪਾਰਟੀ ਨੂੰ ਪੂਰਨ ਸਹਿਯੋਗ ਦੇਣ ਦੇ ਦਿੱਤੇ ਭਰੋਸੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੋਨੂੰ ਕਾਕੜ, ਰਾਜਬੀਰ ਕੌਰ, ਕਮਲ ਢਿੱਲੋ, ਜੱਸਾ ਜਲਾਲਪੁਰ, ਮਨਦੀਪ ਸਿੰਘ ਝੀਤਾ ਪੀਏ ਆਦਿ ਹਾਜ਼ਰ ਸਨ।