ਬੇਕਾਬੂ ਕਾਰ ਟਿੱਪਰ ਨਾਲ ਟਕਰਾਈ, ਕਾਰ ਸਵਾਰ ਗੰਭੀਰ ਜ਼ਖ਼ਮੀ
ਬੇਕਾਬੂ ਕਾਰ ਟਿੱਪਰ ਨਾਲ ਟਕਰਾਈ, ਕਾਰ ਸਵਾਰ ਗੰਭੀਰ ਜ਼ਖਮੀ
Publish Date: Tue, 16 Sep 2025 08:57 PM (IST)
Updated Date: Tue, 16 Sep 2025 08:59 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਕਾਲਾ ਬੱਕਰਾ ਦੇ ਨਜ਼ਦੀਕ ਜਲੋਵਾਲ ਕੱਟ ਵਿਖੇ ਬੇਕਾਬੂ ਹੋਈ ਕਾਰ ਟਿੱਪਰ ਨਾਲ ਟਕਰਾਉਣ ਕਾਰਨ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਮੁਕੇਸ਼ ਸ਼ਰਮਾ ਪੁੱਤਰ ਸਰਦਾਰੀ ਲਾਲ ਸ਼ਰਮਾ ਵਾਸੀ ਪਿੰਡ ਸਨੂਰਾ ਜੰਮੂ ਕਸ਼ਮੀਰ ਵਜੋਂ ਹੋਈ ਹੈ। ਐੱਸਐੱਸਐੱਫ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ ਕਿ ਜੱਲੋਵਾਲ ਕੱਟ ਵਿਖੇ ਬੇਕਾਬੂ ਕਾਰ ਟਿੱਪਰ ਨਾਲ ਟਕਰਾ ਗਈ ਹੈ। ਮੌਕੇ ’ਤੇ ਪੁੱਜੀ ਐੱਸਐੱਸਐੱਫ ਦੀ ਟੀਮ ਨੇ ਜਾ ਕੇ ਦੇਖਿਆ ਕਾਰ ਜੇਕੇ-02-ਏਵੀ-2093 ਜਿਸ ਨੂੰ ਮੁਕੇਸ਼ ਸ਼ਰਮਾ ਚਲਾ ਰਿਹਾ ਸੀ, ਜੋ ਕਿ ਕਾਰ ਦੇ ਟਿੱਪਰ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਮੌਕੇ ’ਤੇ ਨਜ਼ਦੀਕੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਐੱਸਐੱਸਐੱਫ ਟੀਮ ਵੱਲੋਂ ਮੌਕੇ ’ਤੇ ਨੁਕਸਾਨੇ ਵਾਹਨ ਨੂੰ ਟੋਅ ਕਰਵਾ ਕੇ ਸਾਈਡ ’ਤੇ ਕਰਵਾਇਆ ਗਿਆ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ ਗਿਆ।