ਪੰਜਾਬ 'ਚ ਵਧਦੇ ਜੁਰਮਾਂ ਵਿਰੁੱਧ ਜਥੇਬੰਦੀਆਂ ਨੇ ਕੱਢਿਆ ਕੈਂਡਲ ਮਾਰਚ
ਪੰਜਾਬ 'ਚ ਵਧਦੇ ਜੁਰਮਾਂ ਵਿਰੁੱਧ ਜਥੇਬੰਦੀਆਂ ਨੇ ਕੱਢਿਆ ਕੈਂਡਲ ਮਾਰਚ
Publish Date: Tue, 16 Sep 2025 08:21 PM (IST)
Updated Date: Tue, 16 Sep 2025 08:23 PM (IST)

ਨੀਰਜ ਸਹੋਤਾ, ਪੰਜਾਬੀ ਜਾਗਰਣ, ਆਦਮਪੁਰ : ਹੁਸ਼ਿਆਰਪੁਰ ’ਚ ਇਕ ਮਾਸੂਮ ਬੱਚੇ ਨਾਲ ਵਾਪਰੀ ਦੁਖਦਾਈ ਘਟਨਾ ਦੇ ਵਿਰੋਧ ’ਚ ਵੱਖ-ਵੱਖ ਜਥੇਬੰਦੀਆਂ ਨੇ ਖੁਰਦਪੁਰ ਵਿਖੇ ਕੈਂਡਲ ਮਾਰਚ ਕੱਢਿਆ। ਇਹ ਮਾਰਚ ਅੰਬੇਦਕਰ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਕਰਨ ਚੁੰਬਰ ਤੇ ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਦੇ ਵਾਈਸ ਚੇਅਰਮੈਨ ਦੀਪ ਆਦਮਪੁਰੀਆ ਦੇ ਸੱਦੇ ’ਤੇ ਕੱਢਿਆ ਗਿਆ ਸੀ। ਇਸ ਦੌਰਾਨ ਧਰਮਪਾਲ ਲੇਸੜੀਵਾਲ, ਹਰਕੀਰਤ ਸਿੰਘ ਨਿੱਝਰ, ਸਨੀ ਜੱਸਲ, ਜੋਗਿੰਦਰ ਪਾਲ ਸਿੰਘ ਸਮੇਤ ਹੋਰ ਕਈ ਆਗੂ ਤੇ ਲੋਕ ਹਾਜ਼ਰ ਸਨ। ਮਾਰਚ ਦੌਰਾਨ ਬੁਲਾਰਿਆਂ ਨੇ ਪੰਜਾਬ ’ਚ ਵੱਧ ਰਹੇ ਜੁਰਮਾਂ ਤੇ ਪਰਵਾਸੀਆਂ ਵੱਲੋਂ ਕੀਤੀਆਂ ਜਾ ਰਹੀਆਂ ਅਪਰਾਧਿਕ ਘਟਨਾਵਾਂ ਤੇ ਚਿੰਤਾ ਜ਼ਾਹਰ ਕੀਤੀ। ਧਰਮਪਾਲ ਲੇਸੜੀਵਾਲ ਨੇ ‘ਪ੍ਰਵਾਸੀ ਭਜਾਓ, ਪੰਜਾਬ ਬਚਾਓ ਦਾ ਨਾਅਰਾ ਲਾਉਂਦਿਆਂ ਪੰਜਾਬ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਵਾਈਸ ਚੇਅਰਮੈਨ ਦੀਪ ਆਦਮਪੁਰੀਆ ਨੇ ਕਿਹਾ ਕਿ ਇਕ ਪਰਵਾਸੀ ਵੱਲੋਂ ਇਕ ਮਾਸੂਮ ਬੱਚੇ ਨਾਲ ਦਰਿੰਦਗੀ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ, ਜੋ ਸਾਬਤ ਕਰਦਾ ਹੈ ਕਿ ਸਾਡੇ ਬੱਚੇ ਕਿਤੇ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਵਿਦੇਸ਼ਾਂ ’ਚ ਪੰਜਾਬੀਆਂ ਵੱਲੋਂ ਕੀਤੀ ਗਲਤੀ ਤੇ 45 ਸਾਲ ਦੀ ਸਜ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਰਿੰਦੇ ਨੂੰ ਸਿਰਫ਼ 7 ਸਾਲ ਦੀ ਸਜ਼ਾ ਸੁਣਾਉਣਾ ਪੰਜਾਬੀਆਂ ਦਾ ਮਜ਼ਾਕ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਦੋਸ਼ੀ ਨੂੰ ਚੌਰਾਹੇ ’ਚ ਖੜ੍ਹਾ ਕਰ ਕੇ ਗੋਲੀ ਮਾਰ ਦਿੱਤੀ ਜਾਵੇ ਤਾਂ ਜੋ ਇਹ ਘਟਨਾ ਇਕ ਮਿਸਾਲ ਬਣ ਸਕੇ। ਕਰਨ ਚੁੰਬਰ ਨੇ ਪੰਜਾਬ ’ਚ ਰਹਿ ਰਹੇ ਪਰਵਾਸੀਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਆਪਣੀ ਗੁੰਡਾਗਰਦੀ ਬੰਦ ਨਾ ਕੀਤੀ ਤਾਂ ਉਨ੍ਹਾਂ ਦੀ ਫੋਰਸ ਵੱਡੇ ਪੱਧਰ ਤੇ ਇਸ ਦਾ ਵਿਰੋਧ ਕਰੇਗੀ। ਇਸ ਮਾਰਚ ’ਚ ਹਰਕੀਰਤ ਸਿੰਘ ਨਿੱਝਰ, ਸਨੀ ਜੱਸਲ, ਜੋਗਿੰਦਰ ਪਾਲ ਸਿੰਘ, ਪਰਮਜੀਤ ਸਿੰਘ ਰਾਜਵੰਸ਼, ਜਥੇਦਾਰ ਬਾਬਾ ਲਖਬੀਰ ਸਿੰਘ, ਰਣਜੋਤ ਸਿੰਘ, ਮਨਜਿੰਦਰ ਸਿੰਘ ਬਡਾਲਾ, ਪ੍ਰਦੀਪ ਸਿੰਘ ਬੀਸੀ ਪ੍ਰਧਾਨ, ਸੰਦੀਪ ਮੋਜਸ, ਦੀਪਾ ਆਦਮਪੁਰ, ਰੋਹਨ, ਸੁਨੀਲ ਗਿੱਲ, ਦੀਪਾ ਸਰਾਲਾ, ਰਾਜਾ ਡਰੋਲੀ, ਬੰਟੀ ਆਦਮਪੁਰੀਆ, ਮੰਗਾ ਆਦਮਪੁਰੀਆ ਤੇ ਸੁਖਚੈਨ ਭੋਗਪੁਰ ਸਮੇਤ ਵੱਡੀ ਗਿਣਤੀ ’ਚ ਲੋਕ ਸ਼ਾਮਲ ਸਨ।