ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਦੀ ਜਥੇਬੰਦੀਆਂ ਨੇ ਕੀਤੀ ਮਦਦ
ਟਰੈਵਲ ਏਜੰਟ ਦੀ ਠੱਗੀ ਦੇ ਸ਼ਿਕਾਰ ਹੋਏ ਪਰਿਵਾਰ ਦੀ ਜੱਥੇਬੰਦੀਆਂ ਨੇ ਕੀਤੀ ਮੱਦਦ
Publish Date: Sun, 26 Apr 2026 06:59 PM (IST)
Updated Date: Sun, 26 Apr 2026 07:04 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਮਸ਼ਹੂਰ ਟਰੈਵਲ ਏਜੰਟ ਵੱਲੋਂ ਸਵਾ ਸਾਲ ਪਹਿਲਾਂ ਵਿਦੇਸ਼ ਭੇਜਣ ਲਈ ਲੁਧਿਆਣੇ ਦੇ ਗੁਰਸਿੱਖ ਪਰਿਵਾਰ ਤੋਂ ਠੱਗੇ ਹੋਇਆ 11 ਲੱਖ ਰੁਪਏ ਸਿੱਖ ਜਥੇਬੰਦੀਆਂ ਵੱਲੋਂ ਪਰਿਵਾਰ ਨੂੰ ਵਾਪਸ ਕਰਵਾਉਣ ਲਈ ਮਦਦ ਕੀਤੀ ਹੈ। ਆਗਾਜ਼ ਐੱਨਜੀਓ ਦੇ ਆਗੂ ਪਰਮਪ੍ਰੀਤ ਸਿੰਘ ਵਿੱਟੀ ਨੇ ਦੱਸਿਆ ਕਿ ਗੁਰਸਿੱਖ ਪਰਿਵਾਰ ਨੇ ਬੈਂਕ ਤੋਂ ਕਰਜ਼ਾ ਲੈ ਕੇ ਟਰੈਵਲ ਏਜੰਟ ਨੂੰ ਪੈਸੇ ਦਿੱਤੇ ਸਨ। ਪਰ ਵਿਦੇਸ਼ ਨਾ ਭੇਜਣ ’ਤੇ ਪਰਿਵਾਰ ਨੂੰ ਰਕਮ ਵਾਪਸ ਨਾ ਮਿਲਣ ਤੇ ਪਰਿਵਾਰ ਵੱਲੋਂ ਵਾਰ-ਵਾਰ ਇਕ ਸਾਲ ਤੋਂ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋਂ ਉਹ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਜਜ਼ਬਾ ਐੱਨਜੀਓ ਦੇ ਗਗਨਦੀਪ ਸਿੰਘ ਨਾਗੀ ਤੇ ਮੈਡੀਕਲ ਐਸੋਸੀਏਸ਼ਨ ਦੇ ਨਾਲ ਟਰੈਵਲ ਏਜੰਟ ਦੇ ਦਫ਼ਤਰ ਪੁੱਜੇ ਤਾਂ ਮੈਨੇਜਰ ਵੱਲੋਂ ਟਾਲ-ਮਟੋਲ ਕਰਨ ਤੇ ਜਦੋਂ ਜਥੇਬੰਦੀਆਂ ਨੇ ਸਖ਼ਤੀ ਵਰਤੀ ਤਾਂ ਮੈਨੇਜਰ ਵੱਲੋਂ ਚੰਡੀਗੜ੍ਹ ਹੈੱਡ ਆਫਿਸ ’ਚ ਮਾਲਕਾਂ ਨਾਲ ਗੱਲ ਕਾਰਵਾਈ ਤੇ ਉਹ ਵੀ ਪਹਿਲਾਂ ਟਾਲ-ਮਟੋਲ ਕਰਦੇ ਰਹੇ ਤੇ ਫਿਰ ਉਸ ਵੱਲੋਂ ਇਕ ਹਫ਼ਤੇ ਦੇ ਅੰਦਰ ਪੈਸੇ ਵਾਪਸ ਕਰਨ ਲਈ ਲਿਖ ਕੇ ਦਿੱਤਾ। ਇਸ ਦੌਰਾਨ ਪੀੜਤ ਵੱਲੋਂ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਇੰਦਰਪ੍ਰੀਤ ਸਿੰਘ ਸੋਢੀ, ਐਡਵੋਕੇਟ ਸਨਦੀਪ ਕੰਵਲ ਸਿੰਘ ਛਾਬੜਾ, ਅਮਰਜੀਤ ਸਿੰਘ ਮੰਗਾਂ, ਜਸਪ੍ਰੀਤ ਸਿੰਘ ਜੱਸੀ, ਪ੍ਰੋ. ਸੁਖਜੀਤ ਸਿੰਘ, ਪ੍ਰਦੀਪ ਸਿੰਘ ਵਿੱਕੀ, ਤਜਿੰਦਰ ਸਿੰਘ ਰੋਬੀ, ਕਮਲ ਸਿੰਘ, ਪ੍ਰਬਜੀਤ ਸਿੰਘ, ਬਲਦੇਵ ਬੱਲੀ, ਬਿਕਰਮਜੀਤ ਸਿੰਘ ਟਿੰਕੂ, ਮਨਪ੍ਰੀਤ ਸਿੰਘ ਦਾ ਧੰਨਵਾਦ ਕੀਤਾ।