ਰਿਹਾਇਸ਼ੀ ਇਲਾਕੇ ’ਚ ਠੇਕਾ ਖੋਲ੍ਹਣ ਦਾ ਵਿਰੋਧ
ਰਿਹਾਇਸ਼ੀ ਇਲਾਕੇ ’ਚ ਠੇਕਾ ਖੋਲ੍ਹਣ ਦਾ ਵਿਰੋਧ, ਲੋਕਾਂ ਨੇ ਪ੍ਰਗਟਾਇਆ ਰੋਸ
Publish Date: Mon, 11 May 2026 11:50 PM (IST)
Updated Date: Mon, 11 May 2026 11:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੈਂਟ ਦੇ ਚਰਚ ਰੋਡ ਸਥਿਤ ਰਿਹਾਇਸ਼ੀ ਇਲਾਕੇ ’ਚ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ’ਤੇ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਇੱਕ ਮੀਟਿੰਗ ਵੀ ਬੁਲਾਈ ਗਈ, ਜਿਸ ਵਿੱਚ ਕੈਂਟ ਬੋਰਡ ਦੇ ਸਿਵਲ ਮੈਂਬਰ ਪੁਨੀਤ ਸ਼ੁਕਲਾ ਵੀ ਸ਼ਾਮਲ ਹੋਏ। ਇਸ ਮੌਕੇ ਸਮਾਜ ਸੇਵੀ ਰਾਮ ਸਹਿਦੇਵ ਨੇ ਕਿਹਾ ਕਿ ਕੈਂਟ ਬੋਰਡ ਵੱਲੋਂ ਪਹਿਲਾਂ ਹੀ ਇਹ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ ਰਿਹਾਇਸ਼ੀ ਇਲਾਕਿਆਂ ’ਚ ਸ਼ਰਾਬ ਦੀਆਂ ਦੁਕਾਨਾਂ ਅਤੇ ਖੁੱਲ੍ਹੇ ਵਿੱਚ ਮੀਟ ਦੀਆਂ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ ਪਰ ਇਸ ਦੇ ਬਾਵਜੂਦ ਚਰਚ ਰੋਡ ’ਤੇ ਠੇਕਾ ਖੋਲ੍ਹ ਦਿੱਤਾ ਗਿਆ ਹੈ। ਇਸ ਸਬੰਧੀ ਕਈ ਵਾਰ ਕੈਂਟ ਬੋਰਡ ਨੂੰ ਸੂਚਿਤ ਕੀਤਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਮਾਮਲੇ ਬਾਰੇ ਇਲਾਕਾ ਵਾਸੀਆਂ ਨੇ ਪੁਨੀਤ ਸ਼ੁਕਲਾ ਨੂੰ ਵੀ ਜਾਣੂ ਕਰਵਾਇਆ। ਪੁਨੀਤ ਸ਼ੁਕਲਾ ਨੇ ਭਰੋਸਾ ਦਿੱਤਾ ਕਿ ਜੇ ਕੈਂਟ ਬੋਰਡ ਵੱਲੋਂ ਅਜਿਹਾ ਕੋਈ ਪ੍ਰਸਤਾਵ ਪਾਸ ਕੀਤਾ ਗਿਆ ਹੈ ਤਾਂ ਉਹ ਇਸ ਮਾਮਲੇ ਨੂੰ ਆਉਣ ਵਾਲੀ ਬੋਰਡ ਮੀਟਿੰਗ ’ਚ ਉਠਾਉਣਗੇ। ਇਸ ਮੌਕੇ ਰਾਮ ਸਹਿਦੇਵ, ਤਿਲਕ ਰਾਜ, ਪ੍ਰਦੀਪ ਕੁਮਾਰ, ਭੂਪਿੰਦਰ ਸਿੰਘ, ਹੀਰਾਲਾਲ, ਰਾਜਿੰਦਰ ਪਾਲ, ਸੰਜੀਵ ਕੁਮਾਰ, ਰਾਕੇਸ਼ ਅਗਰਵਾਲ, ਰਾਕੇਸ਼ ਸੋਨਕਰ ਆਦਿ ਹਾਜ਼ਰ ਸਨ।