ਅੰਕਿਤ ਸ਼ਰਮਾ, ਜਾਗਰਣ, ਜਲੰਧਰ: ਗਰਮੀ

ਅੰਕਿਤ ਸ਼ਰਮਾ, ਜਾਗਰਣ, ਜਲੰਧਰ:
ਗਰਮੀ ਦੀਆਂ ਛੁੱਟੀਆਂ ’ਚ ਜੇ ਕੋਈ ਪਿੰਡ ਵਾਪਸ ਜਾਣਾ ਚਾਹੁੰਦਾ ਹੈ ਤਾਂ ਕੋਈ ਕਿਸੇ ਸਥਾਨ 'ਤੇ ਘੁੰਮਣ-ਫਿਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਜ਼ਿਆਦਾਤਰ ਰੇਲ ਗੱਡੀਆਂ ’ਚ ਸੀਟਾਂ ਨਾ ਮਿਲਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਟ੍ਰੇਨਾਂ ’ਚ ਸੀਟਾਂ ਦੀ ਬੁਕਿੰਗ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ’ਚ ਹੁਣ ਸੰਭਾਵਨਾ ਹੈ ਕਿ ਸੀਟਾਂ ਫੁੱਲ ਹੋਣ ਦੇ ਨਾਲ-ਨਾਲ ਵੱਖ-ਵੱਖ ਤਰੀਕਾਂ 'ਤੇ ਲੰਬੀ ਵੇਟਿੰਗ ਤੇ ਕੋਈ ਰੂਮ ਨਾ ਹੋਣ ਦੀ ਸਥਿਤੀ ਬਣ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਟ੍ਰੇਨਾਂ ’ਚ ਵੇਟਿੰਗ ਦੀ ਸਥਿਤੀ ਵੀ ਓਵਰ ਹੋ ਗਈ ਹੈ। ਇਸ ਸਥਿਤੀ ’ਚ ਸਵਾਲ ਇਹ ਉੱਠਦਾ ਹੈ ਕਿ ਜੇ ਕਿਸੇ ਨੇ ਲਾਜ਼ਮੀ ਤੌਰ 'ਤੇ ਜਾਣਾ ਹੈ ਤਾਂ ਉਹ ਕੀ ਕਰੇ। ਉਨ੍ਹਾਂ ਲਈ ਰੇਲਵੇ ਦੀਆਂ ਖਾਸ ਰੇਲ ਗੱਡੀਆਂ ਕੁਝ ਰਾਹਤ ਦੇ ਸਕਦੀਆਂ ਹਨ ਪਰ ਉਨ੍ਹਾਂ ਵਿਚ ਵੀ ਜਲਦੀ ਤੋਂ ਜਲਦੀ ਟਿਕਟਾਂ ਬੁੱਕ ਕਰਵਾਉਣੀ ਪਵੇਗੀ। ਉਨ੍ਹਾਂ ਵਿਚ ਵੀ ਫੌਰੀ ਹੀ ਸੀਟਾਂ ਭਰ ਜਾਂਦੀਆਂ ਹਨ। ਇਸ ਲਈ, ਅਜਿਹੇ ਹਾਲਾਤ ’ਚ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਟ੍ਰੇਨਾਂ ਦੀ ਸਥਿਤੀ ਜ਼ਰੂਰ ਚੈੱਕ ਕਰ ਲਵੋ ਤੇ ਤੁਰੰਤ ਟਿਕਟ ਬੁਕ ਕਰਵਾਉਣ ਨਾਲ ਉਸੇ ਮੁਤਾਬਕ ਯਾਤਰਾ ਕਰੋ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ।
---
ਅੰਮ੍ਰਿਤਸਰ ਤੋਂ ਸਪੈਸ਼ਲ
ਅੰਮ੍ਰਿਤਸਰ-ਬਰੌਨੀ (04610/04609)-ਹਫਤਾਵਾਰੀ ਖਾਸ ਟ੍ਰੇਨ ਹਰ ਐਤਵਾਰ ਨੂੰ ਅੰਮ੍ਰਿਤਸਰ ਤੋਂ ਰਾਤ 8:10 ਵਜੇ ਚੱਲਦੀ ਹੈ ਤੇ 12 ਜੁਲਾਈ 2026 ਤੱਕ ਚਲਾਈ ਜਾਵੇਗੀ।
-ਅੰਮ੍ਰਿਤਸਰ-ਕੋਲਕਾਤਾ (04624)-ਇਹ ਖਾਸ ਟ੍ਰੇਨ ਜਲੰਧਰ ਸਿਟੀ ਤੇ ਲੁਧਿਆਣਾ ਹੋਕੇ 29 ਜੂਨ ਤੱਕ ਹਰ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਰਾਤ 8:10 ਵਜੇ ਰਵਾਨਾ ਹੁੰਦੀ ਹੈ।
-ਅੰਮ੍ਰਿਤਸਰ-ਸਹਰਸਾ (04618/04617)-ਇਹ ਖਾਸ ਟ੍ਰੇਨ ਬਿਹਾਰ ਲਈ ਹੈ, ਜੋ ਹਰ ਸੋਮਵਾਰ ਤੇ ਮੰਗਲਵਾਰ 10 ਜੁਲਾਈ ਤੱਕ ਚਲੇਗੀ।
---
ਜੰਮੂ-ਕਟੜਾ ਤੋਂ ਸਪੈਸ਼ਲ
-ਨਵੀਂ ਦਿੱਲੀ-ਕਟੜਾ (04081/04082)- ਵੈਸ਼ਨੋ ਦੇਵੀ ਜਾਣ ਵਾਲੇ ਮੁਸਾਫਰਾਂ ਦੀ ਭੀੜ ਨੂੰ ਦੇਖਦਿਆਂ ਇਹ ਟ੍ਰੇਨ 15 ਜੁਲਾਈ ਤੱਕ ਹਫ਼ਤੇ ’ਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਰਾਤ 11:45 ਵਜੇ ਚੱਲ ਕੇ, ਅਗਲੇ ਦਿਨ ਸਵੇਰੇ ਜਲੰਧਰ ਕੈਂਟ ਤੇ ਜੰਮੂ ਹੋ ਕੇ ਕਟੜਾ ਪੁੱਜਦੀ ਹੈ।
---
ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਮੁੰਬਈ ਟਰਮੀਨਲ ਐਕਸਪ੍ਰੈਸ 11058 ’ਚ ਇਕ ਜੂਨ ਨੂੰ ਨੌਂ ਰੂਮ, ਜੇਹਲਮ ਐਕਸਪ੍ਰੈੱਸ 11078 ’ਚ ਚਾਰ ਜੂਨ ਤੱਕ ਤੇ ਅੱਠ ਜੂਨ ਨੂੰ ਨੌ ਰੂਮ, ਮਾਲਵਾ ਐਕਸਪ੍ਰੈਸ 12920 ’ਚ ਛੇ ਜੂਨ ਨੂੰ ਸਲੀਪਰ, ਤੀਜੀ ਏਸੀ, ਦੂਜੀ ਏਸੀ ’ਚ ਵੀ ਨੌ ਰੂਮ, ਅੰਡਮਾਨ ਐਕਸਪ੍ਰੈੱਸ 16032 ਦੇ ਤੀਜੀ, ਦੂਜੀ ਏਸੀ ’ਚ ਛੇ, ਸੱਤ ਜੂਨ ਨੂੰ ਨੌ ਰੂਮ ਉਪਲੱਬਧ ਹਨ।
---
ਵੇਟਿੰਗ ’ਚ ਚੱਲ ਰਹੀਆਂ ਟ੍ਰੇਨਾਂ
-ਨਵਯੁਗ ਐਕਸਪ੍ਰੈੱਸ 16788 ਵਿਚ 133 ਤੱਕ
-ਅੰਮ੍ਰਿਤਸਰ ਨਾਦੇੜ ਐਕਸਪ੍ਰੈੱਸ 12422 ’ਚ 68
-ਛੱਤੀਸਗੜ੍ਹ ਐਕਸਪ੍ਰੈੱਸ ’ਚ 61 ਤੋਂ 90 ਤੱਕ
-ਨਾਗਪੁਰ ਐਕਸਪ੍ਰੈੱਸ 22126 ’ਚ 94
-ਸੱਚਖੰਡ ਐਕਸਪ੍ਰੈਸ 12716 ’ਚ 75 ਤੋਂ 99
-ਅੰਮ੍ਰਿਤਸਰ ਕਟਿਹਾਰ ਐਕਸਪ੍ਰੈੱਸ 15708 ’ਚ 54
-ਮਾਲਵਾ ਐਕਸਪ੍ਰੈੱਸ 12920 ’ਚ 34 ਤੋਂ 64
-ਸਰਯੂ ਯਮੁਨਾ ਐਕਸਪ੍ਰੈੱਸ 14560 ’ਚ 45 ਤੋਂ 90
-ਸ਼ਹੀਦ ਐਕਸਪ੍ਰੈੱਸ 14674 ’ਚ 45 ਤੋਂ 65
-ਗਰੀਬਰਥ ਐਕਸਪ੍ਰੈੱਸ 12204 ’ਚ 52
- ਲੋਹਿਤ ਐਕਸਪ੍ਰੈੱਸ 15652 ’ਚ 101
- ਅੰਮ੍ਰਿਤ ਭਾਰਤ ਐਕਸਪ੍ਰੈੱਸ 14664 ’ਚ 75
- ਹਿਮਸਾਗਰ ਐਕਸਪ੍ਰੈੱਸ ’ਚ 30 ਤੋਂ 77 ਤੱਕ
- ਅੰਡਮਾਨ ਐਕਸਪ੍ਰੈੱਸ 16032 ’ਚ 28 ਤੋਂ 45 ਤੱਕ
- ਹਮਸਫਰ ਐਕਸਪ੍ਰੈੱਸ 22706 ’ਚ 40।