ਇਲੈਕਟ੍ਰਿਕ ਵਾਹਨਾਂ ’ਤੇ ਇਕ-ਰੋਜ਼ਾ ਵਰਕਸ਼ਾਪ ਕਰਵਾਈ
ਐੱਲਕੇਸੀਟੀਸੀ ’ਚ ਇਲੈਕਟ੍ਰਿਕ ਵਾਹਨਾਂ ’ਤੇ ਇਕ-ਰੋਜ਼ਾ ਵਰਕਸ਼ਾਪ ਕਰਵਾਈ
Publish Date: Tue, 19 May 2026 06:52 PM (IST)
Updated Date: Wed, 20 May 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀਟੀਸੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਇਲੈਕਟ੍ਰਿਕ ਵਾਹਨਾਂ (ਈਵੀ) ਵਿਸ਼ੇ ’ਤੇ ਇਕ-ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਟਿਕਾਊ ਆਵਾਜਾਈ ਤੇ ਹਰੀ ਤਕਨਾਲੋਜੀ ਨਾਲ ਜੋੜਨਾ ਸੀ। ਵਰਕਸ਼ਾਪ ਦੌਰਾਨ ਸਰੋਤ ਵਿਅਕਤੀਆਂ ਅੰਮ੍ਰਿਤਪਾਲ ਸਿੰਘ ਤੇ ਪੱਲਵੀ ਸ਼ਰਮਾ ਨੇ ਇਲੈਕਟ੍ਰਿਕ ਵਾਹਨਾਂ ਦੇ ਬੁਨਿਆਦੀ ਸਿਧਾਂਤ, ਬੈਟਰੀ ਤਕਨਾਲੋਜੀ, ਚਾਰਜਿੰਗ ਬੁਨਿਆਦੀ ਢਾਂਚੇ ਤੇ ਈਵੀ ਖੇਤਰ ਦੇ ਭਵਿੱਖੀ ਰੁਝਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਈਵੀ ਉਦਯੋਗ ’ਚ ਨਵੀਨਤਾ, ਕਰੀਅਰ ਮੌਕਿਆਂ ਤੇ ਵਾਤਾਵਰਣ ਲਈ ਇਸ ਦੇ ਲਾਭਾਂ ’ਤੇ ਵੀ ਚਰਚਾ ਕੀਤੀ। ਵਰਕਸ਼ਾਪ ’ਚ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਇਸ ਮੌਕੇ ਸੁਖਬੀਰ ਸਿੰਘ ਚੱਠਾ, ਡਾਇਰੈਕਟਰ ਅਕਾਦਮਿਕ ਮਾਮਲੇ ਤੇ ਡਾ. ਆਰਐੱਸ ਦਿਓਲ, ਡਾਇਰੈਕਟਰ ਐੱਲਕੇਸੀਟੀਸੀ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਅਜਿਹੇ ਸਿੱਖਿਆਤਮਕ ਸਮਾਗਮ ਕਰਵਾਉਣ ਲਈ ਪ੍ਰੇਰਿਤ ਕੀਤਾ।