ਮਾਤਾ ਸਤਵੰਤ ਕੌਰ ਤੇ ਬਲਬੀਰ ਸਿੰਘ ਭੱਟੀ ਦੀ ਯਾਦ ’ਚ ਮੈਗਾ ਮੈਡੀਕਲ ਕੈਂਪ ਲਾਇਆ
ਮਾਤਾ ਸਤਵੰਤ ਕੌਰ ਤੇ ਬਲਬੀਰ ਸਿੰਘ ਭੱਟੀ ਦੀ ਯਾਦ ਵਿੱਚ ਇੱਕ ਰੋਜ਼ਾ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ
Publish Date: Sun, 03 May 2026 10:01 PM (IST)
Updated Date: Mon, 04 May 2026 04:17 AM (IST)

- 178 ਮਰੀਜ਼ਾਂ ਦੀ ਜਾਂਚ, ਮੁਫ਼ਤ ਦਵਾਈਆਂ, ਲੈਬ ਟੈਸਟ ਤੇ ਐਕਸਰੇ ਸੇਵਾਵਾਂ ਪ੍ਰਦਾਨ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ ਆਦਮਪੁਰ : ਇੰਟਰਨੈਸ਼ਨਲ ਅਲਾਇੰਸ ਕਲੱਬ ਆਦਮਪੁਰ ਦੋਆਬਾ ਵੱਲੋਂ ਯੁਵਾ ਬ੍ਰਾਹਮਣ ਸਭਾ ਦੇ ਸਹਿਯੋਗ ਨਾਲ ਤੇ ਕਲੱਬ ਦੇ ਸਰਪ੍ਰਸਤ ਨਿਰਮਲਜੀਤ ਸਿੰਘ ਭੱਟੀ (ਨਿਊਜ਼ੀਲੈਂਡ) ਦੇ ਨਿਰਦੇਸ਼ਾਂ ਹੇਠ ਮਾਤਾ ਸਤਵੰਤ ਕੌਰ ਤੇ ਪਿਤਾ ਬਲਬੀਰ ਸਿੰਘ ਭੱਟੀ ਦੀ ਯਾਦ ’ਚ ਇੱਕ ਰੋਜ਼ਾ ਮੁਫ਼ਤ ਮੈਗਾ ਮੈਡੀਕਲ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਗਾਜੀਪੁਰ ਵਿਖੇ ਲਗਾਇਆ ਗਿਆ। ਕੈਂਪ ਦੀ ਦੇਖਰੇਖ ਕਲੱਬ ਦੇ ਪ੍ਰਧਾਨ ਪੰਕਜ ਕੁਮਾਰ ਹਨੀ ਵੱਲੋਂ ਕੀਤੀ ਗਈ। ਜਾਣਕਾਰੀ ਦਿੰਦਿਆਂ ਪ੍ਰੋਜੈਕਟ ਡਾਇਰੈਕਟਰ ਰਮੇਸ਼ ਗਿੱਲ (ਅਲਾਵਲਪੁਰ), ਅੰਕੁਸ਼ ਕੁੰਦੀ ਤੇ ਰਾਜੀਵ ਸਿੰਗਲਾ ਨੇ ਦੱਸਿਆ ਕਿ ਕੈਂਪ ਦੌਰਾਨ ਸੰਜੀਵ ਹਸਪਤਾਲ ਭੋਗਪੁਰ ਦੀ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ। ਟੀਮ ਵਿੱਚ ਡਾ. ਗੌਰਵ ਅਗਰਵਾਲ (ਦਿਲ ਰੋਗ ਵਿਸ਼ੇਸ਼ਗਿਆ), ਡਾ. ਜਤਿਨ ਅਗਰਵਾਲ (ਹੱਡੀਆਂ ਅਤੇ ਜੋੜਾਂ ਦੇ ਮਾਹਰ), ਡਾ. ਸੁਨੀਤ ਟੰਡਨ (ਕਿਡਨੀ ਅਤੇ ਪਿਸ਼ਾਬ ਰੋਗ ਮਾਹਰ), ਡਾ. ਨੇਹਾ ਵਸ਼ਿਸ਼ਠ ਅਗਰਵਾਲ (ਜਨਾਨਾ ਰੋਗ ਮਾਹਰ) ਅਤੇ ਡਾ. ਸ਼ਲਭ ਸਿੰਗਲਾ (ਚਮੜੀ ਰੋਗ ਮਾਹਰ, ਸਿਟੀ ਸਕਿਨ ਕੇਅਰ ਹਸਪਤਾਲ ਆਦਮਪੁਰ) ਸ਼ਾਮਲ ਸਨ। ਡਾਕਟਰਾਂ ਨੇ ਲਗਭਗ 178 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਮਰੀਜ਼ਾਂ ਲਈ ਡਾਕਟਰਾਂ ਵੱਲੋਂ ਸਲਾਹ ਮੁਤਾਬਕ ਲੈਬ ਟੈਸਟ ਅਤੇ ਐਕਸਰੇ ਵੀ ਮੁਫ਼ਤ ਕੀਤੇ ਗਏ। ਸੰਸਥਾ ਦੇ ਸੰਸਥਾਪਕ ਅਕਸ਼ਰਦੀਪ ਸ਼ਰਮਾ, ਸੀਨੀਅਰ ਮੈਂਬਰ ਇੰਦਰਜੀਤ ਸਿੰਘ ਭੱਟੀ ਅਤੇ ਦਵਿੰਦਰ ਸੂਰੀ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਲੋਕਾਂ ਦੀ ਨਿਸ਼ਕਾਮ ਸੇਵਾ ਕਰਨਾ ਹੈ ਅਤੇ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਨੇ ਨਿਰਮਲਜੀਤ ਸਿੰਘ ਭੱਟੀ ਦੇ ਯੋਗਦਾਨ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਅਤੇ ਸਮਾਜ ਸੇਵਕ ਜਤਿੰਦਰ ਜੇ. ਮਿਨਹਾਸ ਦੇ ਸਹਿਯੋਗ ਲਈ ਵੀ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਪ੍ਰਵੀਨ ਸੰਗਾਰ, ਮਨੋਜ ਕੁਮਾਰ ਕਾਲੀ, ਦੀਪਕ ਸਹੋਤਾ, ਸੰਦੀਪ ਸ਼ਰਮਾ, ਅਜੈ ਕੁਮਾਰ, ਹਰੀਸ਼ ਵਾਸੁਦੇਵ, ਹਰੀਸ਼ ਕੁਮਾਰ (ਭਾਜਪਾ ਆਗੂ), ਜਿੰਦ ਪਾਲ, ਦਿਲਰਾਜ ਭੱਟੀ ਸਮੇਤ ਕਈ ਹੋਰ ਵਿਅਕਤੀ ਹਾਜ਼ਰ ਸਨ।