ਹੈਰੋਇਨ, ਡਰੱਗ ਮਨੀ ਤੇ ਹੋਰ ਸਾਮਾਨ ਸਣੇ ਕਾਬੂ
82 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ-ਡਰੱਗ ਮਨੀ ਤੇ ਹੋਰ ਸਮਾਨ ਬਰਾਮਦ
Publish Date: Fri, 01 May 2026 06:54 PM (IST)
Updated Date: Fri, 01 May 2026 06:56 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਥਾਣਾ ਮਹਿਤਪੁਰ ਦੇ ਮੁੱਖ ਅਫ਼ਸਰ ਐੱਸਆਈ ਲਾਭ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਇਕ ਵਿਅਕਤੀ ਨੂੰ 82 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਸਾਹਿਲਪ੍ਰੀਤ ਸਿੰਘ ਉਰਫ਼ ਰਾਹੁਲ ਵਾਸੀ ਪਿੰਡ ਅਮੀਰਸ਼ਾਹਵਾਲਾ, ਥਾਣਾ ਮੱਖੂ, ਜ਼ਿਲ੍ਹਾ ਫਿਰੋਜ਼ਪੁਰ ਨੂੰ ਮਹਿਤਪੁਰ ਨੇੜਲੇ ਪਿੰਡ ਸੰਗੋਵਾਲ ਦੇ ਸ਼ਮਸ਼ਾਨਘਾਟ ਕੋਲੋਂ ਕਾਬੂ ਕੀਤਾ ਗਿਆ। ਉਸ ਕੋਲੋਂ 82 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ (ਨੰਬਰ ਪੀਬੀ-47-ਐੱਫ-4528), ਇਕ ਇਲੈਕਟ੍ਰਾਨਿਕ ਕੰਡਾ ਤੇ 2500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਬੱਲ ਨੇ ਹੋਰ ਦੱਸਿਆ ਕਿ ਸ਼ਾਹਕੋਟ ਸਬ-ਡਵੀਜ਼ਨ ’ਚ ਪਿਛਲੇ 10 ਦਿਨਾਂ ਦੌਰਾਨ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ’ਚ 22 ਮਾਮਲੇ ਐੱਨਡੀਪੀਐੱਸ ਐਕਟ ਅਧੀਨ ਤੇ 3 ਮਾਮਲੇ ਐਕਸਾਈਜ਼ ਐਕਟ ਤਹਿਤ ਦਰਜ ਕੀਤੇ ਗਏ ਹਨ। ਇਸ ਦੌਰਾਨ 79 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਦਾਖ਼ਲ ਕਰਵਾਇਆ ਗਿਆ, ਜਦਕਿ 91 ਵਿਅਕਤੀਆਂ ਨੂੰ ਓਓਟੀ ਸੈਂਟਰਾਂ ਰਾਹੀਂ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ 33 ਵਿਅਕਤੀਆਂ ਨੂੰ ਵੱਖ-ਵੱਖ ਮਾਮਲਿਆਂ ’ਚ ਜੇਲ੍ਹ ਭੇਜਿਆ ਗਿਆ ਹੈ। ਨਸ਼ਾ ਤਸਕਰਾਂ ਤੇ ਮੁਲਜ਼ਮਾਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਐੱਸਆਈ ਲਾਭ ਸਿੰਘ (ਥਾਣਾ ਮੁਖੀ ਮਹਿਤਪੁਰ) ਤੇ ਐੱਸਆਈ ਕਸ਼ਮੀਰ ਸਿੰਘ ਵੀ ਮੌਜੂਦ ਸਨ।