ਸੜਕ ਹਾਦਸੇ ’ਚ ਇਕ ਦੀ ਮੌਤ, ਤਿੰਨ ਜ਼ਖਮੀ
ਸੜਕ ਹਾਦਸੇ ’ਚ ਇਕ ਦੀ ਮੌਤ, ਤਿੰਨ ਜ਼ਖਮੀ
Publish Date: Mon, 18 May 2026 09:37 PM (IST)
Updated Date: Mon, 18 May 2026 09:39 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸੋਮਵਾਰ ਸਵੇਰੇ ਜਲੰਧਰ-ਮੋਗਾ ਰਾਸ਼ਟਰ ਮਾਰਗ ਤੇ ਪਿੰਡ ਬਿੱਲੀ ਚੁਹਾਰਮੀ ਅੱਡੇ ਨੇੜੇ ਪਿਕਅੱਪ ਗੱਡੀ ਤੇ ਬੋਰ ਕਰਨ ਵਾਲੀ ਟਰੈਕਟਰ ਮਸ਼ੀਨ ਦਰਮਿਆਨ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਤੇ ਤਿੰਨ ਜਣਿਆਂ ਦੇ ਜ਼ਖਮਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਕ ਪਿਕਅੱਪ ਗੱਡੀ ਨੰਬਰ ਪੀਬੀ-28-ਜੇ-3684 ਜੋ ਕਿ ਜਲੰਧਰ ਤੋਂ ਫਿਰੋਜ਼ਪੁਰ ਜਾ ਰਹੀ ਸੀ। ਗੱਡੀ ਨੂੰ ਅੰਸ਼ ਪੁੱਤਰ ਮਨਜਿੰਦਰ ਪਾਲ ਵਾਸੀ ਮਕਸੂਦਾਂ ਜਲੰਧਰ ਚਲਾ ਰਿਹਾ ਸੀ ਤੇ ਉਸ ਨਾਲ ਕੰਡਕਟਰ ਸੀਟ ‘ਤੇ ਗੁਰਪ੍ਰੀਤ ਸਿੰਘ ਪੁੱਤਰ ਭਗਤ ਸਿੰਘ ਵਾਸੀ ਬਸੀਰਪੁਰਾ ਜਲੰਧਰ ਤੇ ਰਜਿੰਦਰ ਕੁਮਾਰ ਪੁੱਤਰ ਖਿਆਲੀ ਰਾਮ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਨਾਲ ਬੈਠੇ ਸਨ। ਜਦੋਂ ਇਹ ਬਿੱਲੀ ਚੁਹਾਰਮੀ ਅੱਡੇ ਨੇੜੇ ਪਹੁੰਚੇ ਤਾਂ ਉੱਥੇ ਬੋਰ ਵਾਲੀ ਮਸ਼ੀਨ ਬਿੱਲੀ ਚੁਹਾਰਮੀ ਸਕੂਲ ਵਿਚੋਂ ਬੋਰ ਕਰ ਕੇ ਨਕੋਦਰ ਜਾਣ ਲੱਗੀ ਤਾਂ ਪਿਕਅੱਪ ਗੱਡੀ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਪਿਕਅੱਪ ਗੱਡੀ ਸਵਾਰ ਰਜਿੰਦਰ ਕੁਮਾਰ ਦੀ ਮੌਤ ਹੋ ਗਈ ਜਦਕਿ ਬੋਰ ਕਰਨ ਵਾਲਾ ਕਾਮਾ ਰਣਜੀਤ ਉਰਫ ਰਿੰਕੂ ਵਾਸੀ ਗੁਰੂਹਰਸਹਾਏ (ਫਿਰੋਜ਼ਪੁਰ) ਅਤੇ ਪਿਕਅੱਪ ਗੱਡੀ ਦਾ ਡਰਾਈਵਰ ਅੰਸ਼ ਤੇ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਨਕੋਦਰ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।