ਨਰਸਿੰਗ ਸਹਾਇਕ ਨੂੰ ਮਹਿਲਾ ਮਰੀਜ਼ ਨਾਲ ਛੇੜਛਾੜ ਲਈ 2 ਸਾਲ ਦੀ ਕੈਦ
ਠਾਣੇ, ਪੀਟੀਆਈਮਹਾਰਾਸ਼ਟਰ ਦੇ ਠਾਣੇ
Publish Date: Fri, 17 Apr 2026 08:59 PM (IST)
Updated Date: Fri, 17 Apr 2026 09:03 PM (IST)
ਠਾਣੇ, ਪੀਟੀਆਈ ਮਹਾਰਾਸ਼ਟਰ ਦੇ ਠਾਣੇ ’ਚ ਇਕ ਵਿਸ਼ੇਸ਼ ਅਦਾਲਤ ਨੇ 33 ਸਾਲਾ ਮੁਸਲਿਮ ਮਰਦ ਨਰਸਿੰਗ ਸਹਾਇਕ ਨੂੰ ਇਕ ਮਹਿਲਾ ਮਰੀਜ਼ ਨਾਲ ਛੇੜਛਾੜ ਦੇ ਦੋਸ਼ ’ਚ ਦੋ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਇਹ ਘਟਨਾ ਪੰਜ ਸਾਲ ਪਹਿਲਾਂ ਦੀ ਹੈ। ਵਿਸ਼ੇਸ਼ ਜੱਜ ਰੂਬੀ ਯੂ ਮਾਲਵਾਂਕਰ ਨੇ ਹਾਲਾਂਕਿ ਇਮਰਾਨ ਸਾਮੀਉੱਲਾ ਅਹਿਮਦ ਦੇ ਖਿਲਾਫ਼ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਐਕਟ (ਪਾਕਸੋ) ਦੇ ਤਹਿਤ ਦੋਸ਼ਾਂ ਨੂੰ ਖਾਰਜ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਬਚਾਅ ਪੱਖ ਇਹ ਸਾਬਿਤ ਕਰਨ ’ਚ ਨਾਕਾਮ ਰਿਹਾ ਕਿ ਸ਼ਿਕਾਇਤਕਰਤਾ ਉਸ ਸਮੇਂ ਨਾਬਾਲਿਗ ਸੀ। ਅਦਾਲਤ ਦੇ ਦਸਤਾਵੇਜ਼ਾਂ ਦੇ ਮੁਤਾਬਕ ਇਹ ਘਟਨਾ 12 ਸਤੰਬਰ, 2020 ਨੂੰ ਹੋਈ, ਜਦੋਂ ਸ਼ਿਕਾਇਤਕਰਤਾ ਨੂੰ ਆਪਣੇ ਛੋਟੇ ਭਰਾ ਦੀ ਬਿਜਲੀ ਦੇ ਕਰੰਟ ਨਾਲ ਹੋਈ ਮੌਤ ਦੇ ਕਾਰਨ ਮਾਨਸਿਕ ਸਦਮਾ ਲੱਗਣ ਦੇ ਬਾਅਦ ਇਕ ਨਿੱਜੀ ਹਸਪਤਾਲ ਦੇ ਆਈਸੀਯੂ ’ਚ ਦਾਖਲ ਕਰਾਇਆ ਗਿਆ ਸੀ।